Punjabi University Group Accepts Demand

ਪੰਜਾਬੀ ਯੂਨੀਵਰਸਿਟੀ :ਸਮੂਹ ਪੀ ਐੱਚ ਡੀ ਹੋਲਡਰਾਂ ਨੂੰ ਕਨਵੋਕੇਸ਼ਨ ਵਿੱਚ ਡਿਗਰੀਆਂ ਦੇਣ ਦੀ ਮੰਗ ਪ੍ਰਵਾਨ

ਚੰਡੀਗੜ੍ਹ 30 ਨਵੰਬਰ 2021: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲੱਗਭੱਗ ਛੇ ਸਾਲ ਬਾਅਦ ਕੀਤੀ ਜਾ ਰਹੀ 39ਵੀਂ ਕਨਵੋਕੇਸ਼ਨ ਹੁਣ ਇੱਕ ਦਿਨ ਦੀ ਬਜਾਏ ਦੋ ਦਿਨਾਂ ਦੀ ਕਰ ਦਿੱਤੀ ਗਈ ਹੈ। ਹੁਣ ਇਹ ਕਨਵੋਕੇਸ਼ਨ 09 ਦਸੰਬਰ ਤੋਂ ਸ਼ੁਰੂ ਹੋ ਕੇ 10 ਦਸੰਬਰ ਤੱਕ ਚੱਲੇਗੀ।ਇਸ ਮਸਲੇ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਤੋਂ ਇਲਾਵਾ ਆਪਣੀ ਡਿਗਰੀ ਮੁਕੰਮਲ ਕਰ ਚੁੱਕੇ ਰੁਪਿੰਦਰ ਸਿੰਘ ਢਿੱਲੋਂ, ਖੁਸ਼ਗੀਤ ਕੌਰ, ਦੀਦਾਰ ਸਿੰਘ ਡਾ. ਅਮ੍ਰਿਤ ਕਾਲੜਾ ਤੇ ਹੋਰ ਖੋਜਾਰਥੀਆਂ ਨੇ ਯੂਨੀਵਰਸਿਟੀ ਦੁਆਰਾ ਲਏ ਇਸ ਫੈਸਲੇ ਦਾ ਸਵਾਗਤ ਕਰਦਿਆਂ ਸਹਿਯੋਗ ਕਰਨ ਵਾਲੇ ਸਮੂਹ ਮੀਡੀਆ ਕਰਮੀਆਂ, ਬੁੱਧੀਜੀਵੀਆਂ ਅਤੇ ਜਥੇਬੰਦੀਆਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਯੂਨੀਵਰਸਿਟੀ ਦੁਆਰਾ ਕੀਤੇ ਇਸ ਫੈਸਲੇ ਨਾਲ 2015 ਤੋਂ 2020 ਦੌਰਾਨ ਆਪਣੀ ਡਿਗਰੀ ਮੁਕੰਮਲ ਕਰ ਚੁੱਕੇ ਸੈੰਕੜੇ ਖੋਜਾਰਥੀਆਂ ਨੂੰ ਕਨਵੋਕੇਸ਼ਨ ਦੌਰਾਨ ਡਿਗਰੀ ਹਾਸਲ ਕਰਨ ਦਾ ਮਾਣ ਪ੍ਰਾਪਤ ਹੋ ਸਕੇਗਾ।

Scroll to Top