ਹਿਮਾਚਲ ਦੇ ਕਾਂਗੜਾ ਨੇ 3,000 ਮੀਟਰ ਤੋਂ ਉੱਪਰ ਦੇ ਪਹਾੜਾਂ ‘ਤੇ ਟ੍ਰੈਕਿੰਗ ‘ਤੇ ਪਾਬੰਦੀ ਲਗਾ ਦਿੱਤੀ

ਚੰਡੀਗੜ੍ਹ, 11 ਨਵੰਬਰ, 2021: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨੇ ਬੁੱਧਵਾਰ ਨੂੰ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 34 ਦੇ ਤਹਿਤ 3,000 ਮੀਟਰ ਤੋਂ ਉੱਪਰ ਦੇ ਸਾਰੇ ਪਹਾੜੀ ਰਾਹਾਂ ਵਿੱਚ ਟ੍ਰੈਕਿੰਗ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਨਿਪੁਨ ਜਿੰਦਲ ਨੇ ਕਿਹਾ, “ਲਾਹੌਲ-ਸਪੀਤੀ ਅਤੇ ਕਿਨੌਰ ਵਿੱਚ ਟ੍ਰੈਕਰਾਂ ਦੇ ਹਾਲ ਹੀ ਵਿੱਚ ਹੋਏ ਹਾਦਸਿਆਂ ਦੇ ਮੱਦੇਨਜ਼ਰ, ਅਗਲੇ ਹੁਕਮਾਂ ਤੱਕ 3,000 ਮੀਟਰ ਤੋਂ ਉੱਪਰ ਦੇ ਸਾਰੇ ਪਹਾੜੀ ਰਾਹਾਂ ਵਿੱਚ ਟ੍ਰੈਕਿੰਗ ‘ਤੇ ਪਾਬੰਦੀ ਹੈ।”

ਓਹਨਾ ਅੱਗੇ ਦੱਸਿਆ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Scroll to Top