sukhbir singh badal

ਡੇਰਾ ਬਾਬਾ ਨਾਨਕ ਪੁੱਜੇ “ਸਿੱਧੂ’ ਬਾਲਾ ਜੀ ਦੇ ਧਾਮ ਪੁੱਜੇ ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ; ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਹਨ, ਜਿਥੇ ਉਨ੍ਹਾਂ ਨੇ ਦੂਰਬੀਨ ਦੇ ਨਾਲ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਕਰਤਾਰਪੁਰ ਦਾ ਰਸਤਾ ਖੋਲਣ ਦੀ ਅਰਦਾਸ ਕੀਤੀ, ਦੱਸਦਈਏ ਕਿ ਅੱਜ ਦੇ ਦਿਨ ਹੀ ਮਤਲਬ 9 ਨਵੰਬਰ ਨੂੰ 2019 ਨੂੰ ਕਰਤਾਰਪੁਰ ਖੋਲਿਆ ਗਿਆ ਸੀ, ਤੇ ਫਿਰ ਕਰੋਨਾ ਮਹਾਮਾਰੀ ਦੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਤੱਕ ਨਹੀਂ ਖੋਲਿਆ ਗਿਆ, ਇਸ ਦੇ ਨਾਲ ਹੀ ਸਿੱਧੂ ਨੇ ਕਰਤਾਰਪੁਰ ਰਸਤਾ ਖੋਲਣ ਦੀ ਅਰਦਾਸ ਕੀਤੀ,

ਸੁਖਬੀਰ ਬਾਦਲ ਵੀ ਪਹੁੰਚੇ ਬਾਲਾ ਜੀ ਦੇ ਧਾਮ ‘ਤੇ
ਪੰਜਾਬ ਵਿਧਾਨਸਭਾ ਨੂੰ ਮੁਖ ਰੱਖਦੇ ਹੋਏ ਜਿੱਥੇ ਧਾਰਮਿਕ ਸਥਾਨਾਂ ਤੇ ਰਾਜਨੀਤਿਕ ਫੇਰੀ ਦਾ ਸਿਲਸਿਲਾ ਜਾਰੀ ਹੈ, ਉੱਥੇ ਹੀ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਰਾਜਸਥਾਨ ਦੇ ਸ਼੍ਰੀ ਸਲਾਸਰ ਧਾਮ ਦੇ ਲਈ ਰਵਾਨਾ ਹੋਏ ਹਨ,

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਥੇ ਪੰਜਾਬ ਦੀ ਸੁੱਖ ਸ਼ਾਂਤੀ ਤੇ ਭਾਈਚਾਰੇ ਲਈ ਅਰਦਾਸ ਕਰਨਗੇ ਤੇ ਭਗਵਾਨ ਬਾਲਾ ਜੀ ਉਨ੍ਹਾਂ ਸਾਰੀਆਂ ਤੇ ਆਪਣੀ ਕਿਰਪਾ ਬਣਾਈ ਰੱਖਣ, ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਕਈ ਹੋਰ ਅਕਾਲੀ ਨੇਤਾ ਵੀ ਮੌਜੂਦ ਹਨ, ਸੁਖਬੀਰ ਸਿੰਘ ਬਾਦਲ ਪਿੰਡ ਬਾਦਲ ਤੋਂ ਧਾਮ ਵਲ ਨੂੰ ਬੱਸ ਵਿਚ ਰਵਾਨਾ ਹੋਏ,

Scroll to Top