ਹਰਚੰਦ ਸਿੰਘ ਬਰਸਟ

ਪੰਜਾਬ ਦੇ ਹਿੱਤਾਂ ਲਈ ਧਰਮਯੁੱਧ ਮੋਰਚੇ ‘ਚ ਜੇਲ੍ਹਾਂ ਕੱਟਣ ਵਾਲੇ ਹਰਚੰਦ ਸਿੰਘ ਬਰਸਟ ਕਰਨਗੇ ਪੰਜਾਬ ਮੰਡੀਕਰਨ ਬੋਰਡ ਦਾ ਸੁਧਾਰ

ਪਟਿਆਲਾ, 5 ਫਰਵਰੀ 2023: ਆਮ ਆਦਮੀ ਪਾਰਟੀ ਦੇ ਸੂਬਾਈ ਦਫ਼ਤਰ ਇੰਚਾਰਜ, ਪਾਰਟੀ ਦੇ ਇੱਕਲੌਤੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਆਖਿਆ ਹੈ ਕਿ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਲਈ ਸਾਡੀ ਸਰਕਾਰ ਵਿਸ਼ੇਸ਼ ਯੋਜਨਾਵਾਂ ਲਿਆਵੇਗੀ ਅਤੇ ਮੰਡੀਕਰਨ ਬੋਰਡ ਦਾ ਵੱਡੇ ਪੱਧਰ ‘ਤੇ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਿਫਾਰਿਸ਼ ‘ਤੇ ਹਰਚੰਦ ਸਿੰਘ ਬਰਸਟ ਨੂੰ ਸੂਬੇ ਦੀ ਨੰਬਰ ਇੱਕ ਚੇਅਰਮੈਨੀ ਸੌਂਪੀ ਕੇ ਬਰਸਟ ਦਾ ਮਾਣ ਵਧਾਇਆ ਹੈ।

ਪੰਜਾਬ ਦੇ ਹਿੱਤਾਂ ਲਈ ਸਰਕਾਰੀ ਅਧਿਕਾਰੀ ਦੀ ਕੁਰਸੀ ਨੂੰ ਠੋਕਰ ਮਾਰ ਕੇ ਧਰਮ ਯੁੱਧ ਮੋਰਚੇ ਵਿੱਚ ਕੁੱਦ ਕੇ ਜੇਲਾਂ ਕੱਟਣ ਵਾਲੇ ਹਰਚੰਦ ਸਿੰਘ ਬਰਸਟ ਨੇ ਹਮੇਸ਼ਾ ਹੀ ਲੋਕ ਹਿੱਤਾਂ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਭਾਵੇਂ ਉਹ ਪਾਵਰ ਅੰਦਰ ਰਹੇ ਜਾਂ ਨਾ ਰਹੇ ਪਰ ਉਨ੍ਹਾਂ ਨੇ ਲੋਕ ਸੇਵਾ ਜਾਰੀ ਰੱਖੀ ਅਤੇ 1983 ਤੋਂ ਸ਼ੁਰੂ ਕੀਤੀ ਪੰਜਾਬ ਦੀ ਸੇਵਾ ਨੂੰ ਹੋਰ ਵਧੀਆ ਢੰਗ ਨਾ;ਲ ਚਲਾਉਣ ਲਈ ਉਨ੍ਹਾਂ ਨੇ 2012 ਵਿੱਚ ਲੋਕ ਰਾਜ ਪਾਰਟੀ ਦਾ ਗਠਨ ਕੀਤਾ ਅਤੇ 2016 ਵਿੱਚ ਇਸ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੋਂਬਾਅਦ ਆਮ ਆਦਮੀ ਪਾਰਟੀ ਵਿੱਚ ਮਰਜ਼ ਕਰ ਦਿੱਤਾ।

ਹਰਚੰਦ ਸਿੰਘ ਬਰਸਟ ਨੇ ਇਸਤੋਂ ਬਾਅਦ ਪਾਰਟੀ ਦੇ ਸਟੇਟ ਵਾਈਸ ਪ੍ਰੈਜੀਡੈਂਟ ਰਹੇ, ਪਾਰਟੀ ਦੀ ਪੋਲੀਟਿਕਲ ਰਿਵਿਊ ਕਮੇਟੀ ਦੇ ਲੰਬਾ ਸਮਾਂ ਚੇਅਰਮੈਨ ਰਹੇ ਅਤੇ 2019 ਤੋਂ ਸਟੇਟ ਜਨਰਲ ਸਕੱਤਰ ਦੇ ਨਾਲ-ਨਾਲ ਪਾਰਟੀ ਦੇ ਸੂਬਾਈ ਦਫ਼ਤਰ ਦੇ ਮੁੱਖ ਇੰਚਾਰਜ ਹਨ। ਹਰਚੰਦ ਸਿੰਘ ਬਰਸਟ ਨੇ ਸਮਾਣਾ ਹਲਕਾ ਤੋਂ ਟਿਕਟ ਦੀ ਦਾਅਵੇਦਾਰੀ ਜਤਾਈ ਸੀ ਤੇ ਉਥੋਂ ਉਨ੍ਹਾਂ ਦੀ ਜਿੱਤ ਵੀ ਤੈਅ ਸੀ ਪਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੇ ਸਮੁੱਚੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਡਟਕੇ ਪ੍ਰਚਾਰ ਕੀਤਾ ਤੇ ਅਰਵਿੰਦ ਕੇਜਰੀਵਾਲ, ਡਾ. ਸੰਦੀਪ ਪਾਠਕ, ਰਾਘਵ ਚੱਢਾ, ਸ. ਜਰਨੈਲ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਵਜੋਂ ਹਰਚੰਦ ਸਿੰਘ ਬਰਸਟ ਜਾਣੇ ਜਾਂਦੇ ਹਨ।

ਹਰਚੰਦ ਸਿੰਘ ਬਰਸਟ ਨੇ ਆਖਿਆ ਕਿ ਜੋ ਮਾਣ ਦਿੱਤਾ ਗਿਆ ਹੈ, ਇਸ ਲਈ ਉਹ ਵਿਸ਼ੇਸ਼ ਤੋਰ ‘ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਡਾ. ਸੰਦੀਪ ਪਾਠਕ, ਮੁੱਖ ਮੰਤਰੀ ਭਗਵੰਤ ਮਾਨ, ਐਮ.ਪੀ. ਰਾਘਵ ਚੱਢਾ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ। ਹਰਚੰਦ ਸਿੰਘ ਬਰਸਟ ਨੇ ਆਖਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਹਰ ਵਰਗ ਦੇ ਹਿੱਤਾਂ ਦਾ ਖਿਆਲ ਕਰ ਰਹੀ ਹੈ ਤੇ ਹੁਣ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾਣਗੀਆਂ।

ਉਨ੍ਹਾਂ ਆਖਿਆ ਕਿ ਮੰਡੀਕਰਨ ਬੋਰਡ ਦੇ ਸਮੁੱਚੇ ਕੰਮ ਨੂੰ ਬਹੁਤ ਹੀ ਵਿਊਂਤਬੰਦੀ ਢੰਗ ਨਾਲ ਸੁਧਾਰਿਆ ਜਾਵੇਗਾ ਕਿਉਂਕਿ ਮੰਡੀਕਰਨ ਬੋਰਡ ਦਾ ਜਿੱਥੇ ਕਿਸਾਨਾਂ ਤੇ ਆੜਤੀਆਂ ਲਈ ਵਿਸ਼ੇਸ਼ ਕੰਮ ਹੈ, ਉੱਥੇ ਮੰਡੀਕਰਨ ਬੋਰਡ ਸੂਬੇ ਦੇ ਵਿਕਾਸ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਹਰਚੰਦ ਸਿੰਘ ਬਰਸਟ ਅਗਲੇ ਹਫਤੇ ਆਪਣਾ ਚਾਰਜ ਸੰਭਾਲ ਰਹੇ ਹਨ।

Scroll to Top