sidhu

ਸਿੱਧੂ ਹੋਏ ਆਪੇ ਤੋਂ ਬਾਹਰ, ਕੈਪਟਨ ਨੂੰ ਲੈ ਕੇ ਕਹੀ ਇਹ ਗੱਲ

ਚੰਡੀਗੜ੍ਹ; ਨਵਜੋਤ ਸਿੰਘ ਸਿਧੂ ਨੇ ਅੰਮ੍ਰਿਤਸਰ ਤੋਂ ਕਾਨਫਰੇਨਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਲਗਾਇਆ ਹੈ| ਇਸ ਦੌਰਾਨ ਉਹ ਆਪਣੀ ਭਾਸ਼ਾ ਦੀ ਮਰਿਆਦਾ ਨੂੰ ਭੁੱਲ ਗਏ ਤੇ ਕੈਪਟਨ ਤੇ ਗੰਭੀਰ ਦੋਸ਼ ਲਗਾਏ| ਸਿੱਧੂ ਨੇ ਕਿਹਾ ਕਿ ਕੈਪਟਨ ਕਾਇਰ ਤੇ ਧੋਖੇਬਾਜ਼ ਹੈ, ਉਨ੍ਹਾਂ ਨੇ ਰੇਤ ਮਾਫੀਆ ਨੂੰ ਲੈ ਕੇ ਕਿਹਾ ਕਿ ਕੈਪਟਨ ਨੇ ਆਪਣੇ ਸਮੇ ਵਿਚ ਕੋਈ ਕਾਰਜਕਾਲ ਨਹੀਂ ਕੀਤਾ ਤੇ ਹੁਣ ਇਸ ਮੁਦੇ ਨੂੰ ਚੁੱਕ ਰਹੇ ਹਨ|
ਸਿੱਧੂ ਨੇ ਪਰਸਨਲ ਅਟੈਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਨਹੀਂ ਹੈ| ਇਸ ਦੇ ਨਾਲ ਹੀ ਉਨ੍ਹਾਂ ਨੇ ਤੰਜ ਕੱਸਿਆ ਕਿ ਉਮਰ ਵਧਣ ਦੇ ਨਾਲ-ਨਾਲ ਇਨਸਾਨ ਰੋਂਦੂ ਬਣ ਜਾਂਦਾ ਹੈ ਤੇ ਕਿਹਾ ਕਿ ਕਾਂਗਰਸ ਫੇਲ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਹੈ| ਕੈਪਟਨ ਕਹਿੰਦੇ ਸੀ ਕਿ ਸਿੱਧੂ ਲਈ ਦਰਵਾਜ਼ੇ ਬੰਦ ਹੋ ਗਏ ਹਨ, ਉਨ੍ਹਾਂ ਨੇ ਕਿਹਾ ਕਿ ਮੈ ਚਲੇ ਹੋਏ ਕਾਰਤੂਸਾਂ ਦੀ ਗੱਲ ਨਹੀਂ ਕਰਦਾ, ਸਿੱਧੂ ਜੋਸ਼ ਵਿਚ ਹੋਸ਼ ਗੁਆ ਕਹਿਣ ਲਗੇ ਕਿ ਕੈਪਟਨ ਤਾ ਕੌਸਲਰ ਤੱਕ ਨੀ ਬਣ ਸਕਦਾ ਸੀ| ਜੇਕਰ ਕੈਪਟਨ ਮੈਨੂੰ ਹਰਾ ਗਏ ਤਾ ਪੰਜਾਬ ਨੂੰ ਉਨ੍ਹਾਂ ਦਾ ਬਾਪ ਜਿਤਾਓਗਾ|

Scroll to Top