ਜੰਗ ਹਿੰਦ ਪੰਜਾਬ
ਚੇਲਿਆਂਵਾਲਾ ਜੰਗ (13 ਜਨਵਰੀ 1849)
ਪੰਜਾਬ ਅਤੇ ਪੰਜਾਬ ਦਾ ਇਤਿਹਾਸ ਆਪਣੀ ਸੂਰਮਤਾਈ ਤਾਰੀਖਾਂ ਦੇ ਨਾਲ ਭਰਿਆ ਹੈ | ਜਿੱਥੇ ਅੱਜ ਲੋਹੜੀ ਹੈ ਅਤੇ ਪੰਜਾਬ ਲੋਹੜੀ ਅਤੇ ਬਾਗੀ ਸੁਭਾਅ ਦੀ ਸਾਂਝੀ ਤੰਦ ਅਸੀਂ ਦੁੱਲਾ ਭੱਟੀ ਨੂੰ ਯਾਦ ਕਰਦੇ ਹਾਂ | ਉੱਥੇ ਹੀ ਇਸੇ ਤਾਰੀਖ਼ਾਂ ਦੇ ਵਿੱਚ ਚੇਲਿਆਂਵਾਲਾ ਜੰਗ ਵੀ ਇੱਕ ਅਹਿਮ ਜੰਗ ਹੈ | ਇਸ ਜੰਗ ਨੂੰ ਦੁਨੀਆ ਵਿੱਚ ਵਾਟਰਲੂ ਦੀ ਜੰਗ ਦੇ ਬਰਾਬਰ ਮੰਨਿਆ ਜਾਂਦਾ ਹੈ |
ਇਸ ਜੰਗ ਬਾਰੇ ਬਲਦੀਪ ਸਿੰਘ ਰਾਮੂੰਵਾਲੀਆ ਲਿਖਦੇ ਹਨ ਕਿ ਇਸ ਲੜਾਈ ਵਿੱਚ ਖ਼ਾਲਸਾ ਦੀ ਅਗਵਾਈ ਸ੍ਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਿਹਾ ਸੀ ਤੇ ਅੰਗਰੇਜ਼ੀ ਫੌਜ ਦੀ ਅਗਵਾਈ ਜਨਰਲ ਗਫ਼ ਕੋਲ ਸੀ। ਇਸ ਜੰਗ ਵਿੱਚ ਅੰਗਰੇਜ਼ਾਂ ਦਾ ਕਾਫ਼ੀ ਨੁਕਸਾਨ ਹੋਇਆ, ਉਹਨਾਂ ਦਾ 3000 ਤੋਂ ਉਪਰ ਬੰਦਾ ਜਾਇਆ ਹੋਇਆ, ਬਹੁਤ ਸਾਰੇ ਕੈਦੀ ਵੀ ਹੋਏ(ਤਕਰੀਬਨ 9000), ਝੰਡੇ ਤੇ ਤੋਪਾਂ ਵੀ ਖੁਸੀਆਂ , ਤਿੰਨ ਦਿਨ ਮਾਤਮ ਚੱਲਦਾ ਰਿਹਾ, ਇੰਗਲੈਂਡ ਤੱਕ ਹਲਚਲ ਪੈਦਾ ਹੋ ਗਈ। ਅੰਗਰੇਜ਼ਾਂ ਨਾਲ ਜੋ ਹੋਈ ਬੀਤੀ , ਉਹਨਾਂ ਦੀ ਜ਼ੁਬਾਨੀ ਹੀ ਪਾਠਕਾਂ ਦੇ ਸਨਮੁੱਖ ਰੱਖਦੇ ਹਾਂ।
ਚੇਲਿਆਂਵਾਲਾ ਦੀ ਲੜਾਈ ਸਮੇਂ ਅੰਗਰੇਜ਼ ਫ਼ੌਜ ਦੀ ਲਾਮਬੰਦੀ ਸੰਸਾਰ ਪ੍ਰਸਿੱਧ ਵਾਟਰਲੂ ਲੜਾਈ ਦੇ ਬਰਾਬਰ ਸੀ ।ਪਰ ਫਿਰ ਵੀ ਜੋ ਹਸ਼ਰ ਅੰਗਰੇਜ਼ਾਂ ਦਾ ਹੋਇਆ , ਉਸ ਨੇ ਸਾਰੀ ਦੁਨੀਆਂ ਵਿਚ ਹਲਚਲ ਪੈਦਾ ਕਰ ਦਿੱਤੀ। ਇਸ ਲੜਾਈ ਵਿਚ ਜੇਕਰ ਕਿਸੇ ਨੂੰ ਕਾਮਯਾਬੀ ਮਿਲੀ ਤਾਂ ਨਿਸਚਿਤ ਹੀ ਸਿੱਖ ਸਨ ,ਜਿਨ੍ਹਾਂ ਦਾ ਰੁਤਬਾ ਹੋਰ ਵੀ ਉਚਾ ਹੋ ਗਿਆ ਸੀ।(ਜੌਸਫ਼ ਥੈਕਵਲ , ਇਹ ਆਪ ਇਸ ਲੜਾਈ ਵਿੱਚ ਸੀ) ਇਸ ਲੜਾਈ ਸਮੇਂ ਪੰਜ ਜਾਂ ਛੇ ਝੰਡੇ , ਜੋ 24ਵੀਂ ਪੈਦਲ , 25,30 ਤੇ 56ਵੀਂ ਬਟਾਲੀਅਨਾਂ ਦੇ ਸਨ , ਸਿੱਖਾਂ ਹੱਥ ਲੱਗੇ ਅਤੇ ਮੇਜਰ ਕਰਿਸਟੀ ਦੀਆਂ ਚਾਰ ਤੋਪਾਂ ਵੀ ਹੱਥ ਲੱਗੀਆਂ।
33 ਅੰਗਰੇਜ਼ ਅਫ਼ਸਰ ਅਤੇ 53 ਜੇ.ਸੀ.ਓ ਮਾਰੇ ਗਏ। 94 ਅੰਗਰੇਜ਼ ਅਫ਼ਸਰ ਅਤੇ 91 ਜੇ.ਸੀ.ਓ ਫਟੜ ਹੋਏ। ਉਹਨਾਂ ਦੀਆਂ ਫੌਜਾਂ ਸਾਰੀ ਰਾਤ ਲਾਮਬੰਦ ਨਾ ਹੋ ਸਕੀਆਂ । ਉਧਰ ਸਿੱਖਾਂ ਦੇ ਹੱਲੇ ਦਾ ਖ਼ਤਰਾ ਵੀ ਸਾਰੀ ਰਾਤ ਬਣਿਆ ਰਿਹਾ।ਉਸ ਰਾਤ ਭਾਰੀ ਮੀਂਹ ਨੇ ਹੋਰ ਮੁਸੀਬਤ ਖੜੀ ਕਰ ਦਿੱਤੀ।ਸਾਰੀ ਰਾਤ ਜਖ਼ਮੀ ਸਿਪਾਹੀ ਸੰਭਾਲਣ ਵਿੱਚ ਲਗ ਗਈ।’ਐਨਾ ਜਾਨੀ ਨੁਕਸਾਨ ਅੰਗਰੇਜ਼ਾਂ ਦਾ ਦੁਨੀਆਂ ਵਿੱਚ ਕਿਤੇ ਵੀ ਨਹੀਂ ਸੀ ਹੋਇਆ, ਜੋ ਇਸ ਢਾਈ ਘੰਟੇ ਦੀ ਲੜਾਈ ਸਮੇਂ ਹੋ ਗਿਆ ਸੀ।’ (ਮੇਜਰ ਟਰੋਟਰ)
(ਸਮਾਰਕ ਦੇ ਚਾਰੇ ਪਾਸੇ ਪੰਜਾਬੀ, ਉਰਦੂ,ਅੰਗਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੋਇਆ ਹੈ )
ਇਸ ਤਬਾਹੀ ਨੇ ਸਾਡੀਆਂ ਕਾਮਯਾਬੀਆਂ ਉੱਤੇ ਮਿਟੀ ਪਾ ਦਿੱਤੀ ਹੈ ਅਤੇ ਲੋਕਾਂ ਦੇ ਦਿਲਾਂ ਉੱਤੇ ਕਾਬਲ ਦੇ ਘੱਲੂਘਾਰੇ ਨਾਲੋਂ ਜ਼ਿਆਦਾ ਅਸਰ ਕੀਤਾ ਹੈ।ਨਤੀਜਾ ਇਹ ਹੋਇਆ ਕਿ ਡਾਕ ਪੁਜਣ ਦੇ ਅਠਤਾਲੀ ਘੰਟਿਆਂ ਦੇ ਅੰਦਰ ਇਹ ਫੈਸਲਾ ਹੋ ਕਿ ਗਫ਼ ਦੀ ਥਾਂ ਸਰ ਚਾਰਲਸ ਨੇਪੀਅਰ ਨੂੰ ਹਿੰਦੁਸਤਾਨ ਦੀ ਫ਼ੌਜ ਦੀ ਕਮਾਨ ਕਰਨ ਲਈ ਭੇਜਿਆ ਜਾਵੇ।(ਸਰ ਜੌਨ ਹੌਬਹਾਊਸ)
ਕਮਾਂਡਰ ਇਨ ਚੀਫ਼ ਦੀ ਚਿੱਠੀ ਨੇ ਅਜ ਪਿਛੇ ਨਾਲੋਂ ਮੈਨੂੰ ਜ਼ਿਆਦਾ ਫ਼ਿਕਰ ਲਾ ਦਿੱਤਾ ਹੈ ਜਿਸ ਵਿਚੋਂ ਮੈਨੂੰ ਇਉਂ ਦਿਸਦਾ ਹੈ ਜਿਵੇਂ ਉਸ ਨੂੰ ਆਪਣੇ ਆਪ ਤੋਂ ਸਾਰਾ ਭਰੋਸਾ ਉਡ ਗਿਆ ਹੋਵੇ ।ਮੈਂ ਅਗਲੀ ਲੜਾਈ ਵਿਚ ਅਸਰਦਾਰ ਕਾਰਵਾਈ ਲਈ ਫੌਜ ਉੱਤੇ , ਤੁਹਾਡੇ ਉੱਤੇ ਅਤੇ ਹੋਰ ਤੁਹਾਡੇ ਵਰਗਿਆਂ ਤੇ ਭਰੋਸਾ ਲਾਈ ਬੈਠਾਂ ਹਾਂ। ਕਿਸੀ ਅੰਗਰੇਜ਼ੀ ਫੌਜ ਨੇ ਕਦੀ ਕੋਈ ਵੱਡੀ ਲੜਾਈ ਇਸ ਤੋਂ ਘਟ ਰੁਕਾਵਟਾਂ ਅਤੇ ਫ਼ਤਹ ਲਈ ਇਸ ਤੋਂ ਜਿਆਦਾ ਸਾਮਾਨ ਅਤੇ ਸਾਧਨਾਂ ਨਾਲ ਨਹੀਂ ਲੜੀ।(ਬ੍ਰਿਗੇਡੀਅਰ ਮਾਊਟਿਨ ਦਾ ਡਲਹੌਜ਼ੀ ਨੂੰ ਖ਼ਤ)
ਤਸਵੀਰ: ਅਕਰਮ ਵੜੈਚ
ਸਿੱਖ ਸਿਰਲੱਥ ਸੂਰਮਿਆਂ ਵਾਂਗ ਲੜੇ। ਉਹ ਆਪਣੇ ਅੰਤਿਮ ਸੰਘਰਸ਼ ਵਿੱਚ ਵੀ ਬੜੇ ਜ਼ੋਰਦਾਰ ਤੇ ਭਿਆਨਕ ਢੰਗ ਨਾਲ ਲੜੇ।ਐਨੀ ਭਾਰੀ ਗਿਣਤੀ ਵਿੱਚ ਸ਼ੇਰਾਂ ਵਾਂਗ ਦਲੇਰ ਆਦਮੀ ਪਹਿਲਾਂ ਮੈਂ ਕਦੇ ਨਹੀਂ ਵੇਖੇ ਸਨ ।ਉਹ ਸੰਗੀਨਾਂ ਨਾਲ ਵਿਨ੍ਹੇ ਵੀ ਆਪਣੇ ਹਮਲਾਵਰ ਵੱਲ ਦੌੜ ਪੈਂਦੇ।(ਸੈਡਫੋਰਡ) ਜਨਤਕ ਤੌਰ ‘ਤੇ ਭਾਂਵੇਂ ਮੈਂ ਹਾਲਤ ਨੂੰ ਵਧੀਆ ਪੇਸ਼ ਕਰਨ ਲਈ , ਇਸ ਨੂੰ ਇਕ ਵੱਡੀ ਜਿੱਤ ਕਹਿੰਦਾ ਹਾਂ ।ਪਰ ਆਪ ਨੂੰ ਰਾਜ਼ਦਾਨਾ ਢੰਗ ਨਾਲ ਲਿਖਣ ਸਮੇਂ ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਮੇਰੀ ਸਥਿਤੀ ਬੜੀ ਗੰਭੀਰ ਤੇ ਸੰਕਟਪੂਰਨ ਹੈ।(ਡਲਹੌਜ਼ੀ ਦਾ ਵੈਲਿੰਗਟਨ ਨੂੰ ਲਿਖਿਆ ਖ਼ਤ)
ਚੇਲਿਆਂਵਾਲਾ ਵਿੱਚ ਸਿੱਖਾਂ ਨੇ ਆਪਣੇ ਹਮਲਾਵਰਾਂ ਦੀਆਂ ਸੰਗੀਨਾਂ ਖੱਬੇ ਹੱਥ ਨਾਲ ਫੜ੍ਹ ਲਈਆਂ ਤੇ ਨੇੜੇ ਹੋ ਕੇ ਆਪਣੇ ਸੱਜੇ ਹੱਥਾਂ ਵਿੱਚ ਫੜ੍ਹੀਆਂ ਤਲਵਾਰਾਂ ਨਾਲ ਆਪਣੇ ਵੈਰੀਆਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਇਹ ਹਾਲਾਤ , ਇਹ ਦੱਸਣ ਲਈ ਕਾਫੀ ਹਨ ਕਿ ਇਹ ਆਦਮੀ(ਸਿੱਖ) ਕਿਸ ਪ੍ਰਕਾਰ ਦੀ ਸਾਹਸੀ ਨਸਲ ਦੇ ਹਨ। ਜੇਕਰ ਸਿੱਖ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਨਾ ਕੇਵਲ ਅੰਗਰੇਜ਼ਾਂ ਦੀ ਹਕੂਮਤ ਪੰਜਾਬ ‘ਚ ਹੀ ਖ਼ਤਮ ਹੋ ਜਾਂਦੀ ਬਲਕਿ ਉਨ੍ਹਾਂ ਨੂੰ ਹਿੰਦੁਸਤਾਨ ਵਿਚੋਂ ਵੀ ਕੱਢ ਦਿੱਤਾ ਜਾਂਦਾ।(ਐਡਵਿਨ ਅਰਨਾਲਡ)
ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ,
ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾ ਮਾਰੀਆਂ ਨੇ ।
ਇਸ ਲੇਖ ਵਿੱਚ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀ ਹਨ | ਇਹ ਤਸਵੀਰਾਂ ਅਕਰਮ ਵੜੈਚ ਨੇ ਖਿੱਚੀਆਂ ਹਨ | ਚੇਲਿਆਂਵਾਲਾ ਜੰਗ ਨੂੰ ਯਾਦ ਕਰਦਿਆਂ ਅਕਰਮ ਵੜੈਚ ਦੱਸਦੇ ਹਨ ਕਿ ਜਿਹੜੀ ਸਮਾਰਕ ਬਣੀ ਹੈ, ਇਸਦੇ ਚਾਰੇ ਪਾਸੇ ਪੰਜਾਬੀ, ਉਰਦੂ, ਅੰਗਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੈ | ਚੇਲਿਆਂਵਾਲਾ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਵਿੱਚ ਪੈਂਦਾ ਹੈ |
ਜੰਗਜੂ ਮਾਮਲਿਆਂ ਦੇ ਲਿਖਾਰੀ ਅਜੈਪਾਲ ਸਿੰਘ ਲਿਖਦੇ ਹਨ ਕਿ ਇਹ George Meredith ਦੀ ਲਿਖੀ ਕਵਿਤਾ ਚੇਲਿਆਂਵਾਲਾ , ਚੇਲਿਆਂਵਾਲਾ ਦਾ ਇੱਕ ਹਿੱਸਾ ਹੈ । ਇਹਦੇ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਇਸ ਜੰਗ ਨੇ ਅੰਗਰੇਜ਼ੀ ਸਾਮਰਾਜ ਨੂੰ ਕਾਂਬਾ ਲਾ ਦਿੱਤਾ ਸੀ । ਚਿੱਲਿਆਂ ਆਲੀ ਵਿੱਚ ਅੰਗਰੇਜ ਸਿਪਾਹੀ ਆਵਦੀਆਂ ਜਾਨਾਂ ਹੀ ਨਹੀਂ ਆਵਦਾ ਮਾਣ ਸਨਮਾਨ ਅਤੇ ਅਣਖ ਸੱਭ ਗਵਾ ਆਏ ਸੀ ।
ਇਹ ਦਾਗ਼ ਓਹਨਾਂ ਕਈ ਦਹਾਕਿਆਂ ਬਾਅਦ ਕ੍ਰੀਮੀਆ ਦੀ ਜੰਗ ਵਿੱਚ ਧੋਤਾ । ਜਿੱਸ ਬਾਰੇ lord Tennyson ਨੇ ਆਵਦੀ ਕਵੀਤਾ charge of the light brigade ਲਿਖੀ। ਸਿੱਖ ਘੋੜ ਚੜਿਆ ਅੱਗੇ ਚਿੱਲਿਆਂ ਆਲੀ ਦੇ ਸ਼ਰਮਨਾਕ rout ਤੇ ਪਰਦਾ ਪਾਉਣ ਲਈ ਲਿਖੀ ਗਈ ਚਾਰਜ ਆਫ ਲਾਈਟ ਬ੍ਰਿਗੇਡ ਕਵੀਤਾ ਅੰਗਰੇਜ਼ੀ ਸਾਮਰਾਜ ਦੇ ਹਰ ਸਕੂਲ ਵਿੱਚ ਪੜ੍ਹਾਈ ਗਈ ।
Chillianwallah, Chillianwallah!
‘Tis a name so sad and strange,
Like a breeze through midnight harpstrings
Ringing many a mournful change;
But the wildness and the sorrow
Have a meaning of their own –
Oh, whereof no glad to-morrow
Can relieve the dismal tone!