PARGET SINGH

CM ਚੰਨੀ ਤੋਂ ਬਾਅਦ ਹੁਣ ਪਰਗਟ ਸਿੰਘ ਨੇ ਖੇਡੀ ਹਾਕੀ, ਕੀਤੇ ਪੁਰਾਣੇ ਦਿਨ ਯਾਦ

ਜਲੰਧਰ; ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਾਕੀ ਖੇਡਾਂ ਤੋਂ ਬਾਅਦ ਅੱਜ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਵਿਚ ਖਿਡਾਰੀਆਂ ਨਾਲ ਹਾਕੀ ਖੇਡੀ। ਹਾਕੀ ਦੇ ਮੈਦਾਨ ਵਿਚ ਪਰਗਟ ਸਿੰਘ ਦਾ ਉਸ ਤਰ੍ਹਾਂ ਦਾ ਹੀ ਹੁਨਰ ਦੇਖਣ ਨੂੰ ਮਿਲਿਆ ਜੋ ਖਿਡਾਰੀ ਹੋਣ ਦੇ ਸਮੇ ਤੇ ਮਿਲਦਾ ਸੀ।


ਛੋਟੀ ਉਮਰ ਦੇ ਖਿਡਾਰੀ ਖੇਡ ਮੰਤਰੀ ਪਰਗਟ ਸਿੰਘ ਨੂੰ ਖੇਡਦੇ ਦੇਖ ਕਾਫੀ ਉਤਸਾਹਿਤ ਹੋਏ ਤੇ ਉਨ੍ਹਾਂ ਨੇ ਆਪਣੇ ਸਮੇ ਦੇ ਮਹਾਨ ਖਿਡਾਰੀ ਰਹੇ ਪਰਗਟ ਸਿੰਘ ਦੇ ਨਾਲ ਸੈਲਫੀ ਵੀ ਲਈ, ਪਰਗਟ ਸਿੰਘ ਨੇ ਲਾਇਲਪੁਰ ਕਾਲਜ ਨੂੰ ਹਾਕੀ ਦੇ ਐਸਟੋਟਰਫ ਲਈ 5 ਲੱਖ ਰੁ ਤੇ ਜੀ.ਐੱਮ.ਬੋਧੀ ਕਲੱਬ ਨੂੰ 2 ਲੱਖ ਰੁ ਦੇਣ ਦਾ ਐਲਾਨ ਕੀਤਾ। ਪਰਗਟ ਸਿੰਘ ਨੇ ਫੇਸਬੁੱਕ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।


ਤਸਵੀਰਾਂ ਸਾਂਝੀਆਂ ਕਰਦੇ ਹੋਏ ਪਰਗਟ ਸਿੰਘ ਨੇ ਲਿਖਿਆ ਕਿ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਬਾਬਾ ਜੀ.ਐੱਸ.ਬੋਧੀ ਸਿਕਸ-ਏ-ਸਾਈਡ ਵੈਟ੍ਰੇਨ ਹਾਕੀ ਲੀਗ ਵਿਚ ਸ਼ਿਰਕਤ ਕਰ ਬਹੁਤ ਖੁਸ਼ੀ ਹੋਏ ਜਿਥੇ ਉਨ੍ਹਾਂ ਨੇ ਆਪਣੀ ਸਿਖਿਆ ਸੰਸਥਾ ਨੂੰ ਸਜਦਾ ਕਰਨ ਦਾ ਮੌਕਾ ਮਿਲਿਆ ਹੈ ਉਥੇ ਹੀ ਹਾਕੀ ਖੇਡ ਨੂੰ ਵਾਧਾ ਦੇਣ ਵਾਲੇ ਕੋਚ ਜੀ.ਐੱਸ ਬੋਧੀ ਦੀ ਯਾਦ ਵਿਚ ਲੀਗ ਦੇ ਪੁਰਾਣੇ ਖਿਡਾਰੀਆਂ ਨੂੰ ਖੇਡਦੇ ਦੇਖ ਕੇ ਖੁਸ਼ੀ ਹੋਏ।
ਉਨ੍ਹਾਂ ਨੇ ਕਿਹਾ ਕਿ ਖੇਡ ਸਾਡੇ ਸਮਾਜ ਦਾ ਇਕ ਅੰਗ ਹੈ ਇਸ ਦੇ ਨਾਲ ਹੀ ਸਿਰਫ ਬਚਪਨ ਜਾ ਜਵਾਨੀ ਦੇ ਦਿਨਾਂ ਵਿਚ ਹੀ ਨਹੀਂ, ਜਦਕਿ ਸਾਰੀ ਉਮਰ ਜੁੜੇ ਰਹਿਣਾ ਚਾਹੀਦਾ। ਹਾਕੀ ਫੀਲਡ ਵਿਚ ਸਟੀਕ ਹੱਥ ਵਿਚ ਫੜ ਕੇ ਜੋ ਖੁਸ਼ੀ ਮਹਿਸੂਸ ਹੁੰਦੇ ਹੈ ਉਹ ਸ਼ਬਦਾਂ ਵਿਚ ਨਹੀਂ ਬਿਆਨ ਨਹੀਂ ਕੀਤਾ ਜਾ ਸਕਦ। ਉਨ੍ਹਾਂ ਨੂੰ ਖੁਸ਼ੀ ਹੈ ਕਿ ਸਾਬਕਾ ਖਿਡਾਰੀ ਅੱਜ ਵੀ ਖੇਡ ਮੈਦਾਨ ਦੇ ਨਾਲ ਜੁੜੇ ਹੋਏ ਹਨ ਉਥੇ ਹੀ ਇਹ ਭਾਵਨਾ ਹੀ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ। ਪੰਜਾਬ ਨੂੰ ਫਿਰ ਖੁਸ਼ਹਾਲ ਦੇਖਣ ਦਾ ਸੁਫਨਾ ਲੈਣ ਵਾਲੇ ਹਰ ਪੰਜਾਬੀ ਨੂੰ ਇਸ ਤਰਾਂ ਆਪਣੇ-ਆਪਣੇ ਖੇਤਰ ਵਿਚ ਅੱਗੇ ਆਉਣਾ ਹੋਏਗਾ।

Scroll to Top