ਚੰਡੀਗੜ੍ਹ 29 ਦਸੰਬਰ 2022: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharatiya Kisan Union Ekta Ugrahan) ਨੇ 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਸਾਰੇ ਟੋਲ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਰਹਿਣਗੇ। ਭਾਕਿਯੂ ਏਕਤਾ ਉਗਰਾਹਾਂ ਨੇ ਇਹ ਫੈਸਲਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਗ ਪੱਤਰ ਨਾਲ ਸਹਿਮਤ ਹੁੰਦਿਆਂ ਲਿਆ ਹੈ।
ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ 18 ਟੋਲ 15 ਜਨਵਰੀ ਤੱਕ ਮੁਕਤ ਕੀਤੇ ਜਾ ਚੁੱਕੇ ਹਨ। ਕੇਂਦਰ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ ਮਾਨ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਚੁੱਕੀ ਹੈ। ਇਸ ਦੀ ਵੱਡੀ ਮਿਸਾਲ ਜ਼ੀਰਾ ਫੈਕਟਰੀ ਤੋਂ ਦਿੱਤੀ ਗਈ ਹੈ । ਜਿਨ੍ਹਾਂ ਮੰਗਾਂ ‘ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਹੈ, ਉਨ੍ਹਾਂ ਨੂੰ ਮੰਨਦਿਆਂ ਪੰਜਾਬ ਦੇ ਸਾਰੇ ਟੋਲ ਮੁਫ਼ਤ ਕੀਤੇ ਜਾਣਗੇ।
ਇਸਦੇ ਨਾਲ ਹੀ ਭਾਕਿਯੂ ਏਕਤਾ ਉਗਰਾਹਾਂ ਨੇ ਕਿਸਾਨਾਂ ਨੂੰ ਇਨ੍ਹਾਂ ਟੋਲ ਨਾਕਿਆਂ ’ਤੇ ਕੀਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਤਾਂ ਜੋ ਕਿਸਾਨ-ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ ਜਾ ਸਕੇ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀ ਹੈ। ਕਿਸਾਨ ਜਥੇਬੰਦੀ ਸੂਬਾ ਸਰਕਾਰ ਤੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਫ਼ਸਲਾਂ ਦੇ ਲਾਹੇਵੰਦ ਭਾਅ ਦੇਣ ਅਤੇ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਸਮੇਤ ਹੋਰ ਕਈ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਹ 18 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ
ਜ਼ਿਲ੍ਹਾ ਅੰਮ੍ਰਿਤਸਰ
1,ਟੋਲ ਪਲਾਜ਼ਾ ਕੱਥੂਨੰਗਲ
2, ਟੋਲ ਪਲਾਜ਼ਾ ਮਾਨਾਵਾਲਾ
3, ਟੋਲ ਪਲਾਜ਼ਾ ਛਿੱਡਣ (ਅਟਾਰੀ)
ਜ਼ਿਲ੍ਹਾ ਤਰਨ ਤਾਰਨ
1, ਟੋਲ ਪਲਾਜ਼ਾ ਉਸਮਾਂ
2, ਟੋਲ ਪਲਾਜ਼ਾ ਮੰਨਣ
ਜ਼ਿਲ੍ਹਾ ਫਿਰੋਜ਼ਪੁਰ
1, ਟੋਲ ਪਲਾਜ਼ਾ ਗਿੱਦੜਪਿੰਡੀ
2, ਟੋਲ ਪਲਾਜ਼ਾ ਫਿਰੋਜ਼ਸ਼ਾਹ
ਜ਼ਿਲ੍ਹਾ ਪਠਾਨਕੋਟ
1, ਟੋਲ ਪਲਾਜ਼ਾ ਲਾਟਪਲਾਵਾ ਦੀਨਾਨਗਰ
ਜ਼ਿਲ੍ਹਾ ਹੁਸ਼ਿਆਰਪੁਰ
1, ਟੋਲ ਪਲਾਜ਼ਾ ਮੁਕੇਰੀਆਂ
2, ਟੋਲ ਪਲਾਜ਼ਾ ਚਲਾਗ
3, ਟੋਲ ਪਲਾਜ਼ਾ ਚੰਬੇਵਾਲ
4, ਟੋਲ ਪਲਾਜ਼ਾ ਮਾਨਸਰ
5, ਟੋਲ ਪਲਾਜ਼ਾ ਗੜਦੀਵਾਲ
ਜ਼ਿਲ੍ਹਾ ਜਲੰਧਰ
1, ਟੋਲ ਪਲਾਜ਼ਾ ਕਾਹਵਾ ਵਾਲਾਂ ਪੱਤਣ ਚੱਕਬਾਹਮਣੀਆ
ਜ਼ਿਲ੍ਹਾ ਕਪੂਰਥਲਾ
1, ਟੋਲ ਪਲਾਜ਼ਾ ਢਿੱਲਵਾਂ
ਜ਼ਿਲ੍ਹਾ ਮੋਗਾ
1, ਟੋਲ ਪਲਾਜ਼ਾ ਸਿੰਘਾਵਾਲਾ ਬਾਘਾ ਪੁਰਾਣਾ
ਜ਼ਿਲ੍ਹਾ ਫਾਜ਼ਿਲਕਾ
1, ਟੋਲ ਪਲਾਜ਼ਾ ਥੇ ਕਲੰਦਰ
2, ਟੋਲ ਪਲਾਜ਼ਾ ਮਾਮੋਜਾਏ