ਚੰਡੀਗੜ੍ਹ 20 ਜੁਲਾਈ 2022: (ENG vs PAK) ਕਰਾਚੀ ਵਿੱਚ ਖੇਡੇ ਗਏ ਤੀਜੇ ਟੈਸਟ ਵਿੱਚ ਇੰਗਲੈਂਡ (England) ਨੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ ‘ਤੇ ਕਬਜਾ ਕਰ ਲਿਆ ਹੈ । ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਦਾ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕਰ ਦਿੱਤਾ |
ਇੰਗਲੈਂਡ ਨੇ ਰਾਵਲਪਿੰਡੀ ਵਿੱਚ ਖੇਡਿਆ ਗਿਆ ਪਹਿਲਾ ਟੈਸਟ 74 ਦੌੜਾਂ ਨਾਲ ਅਤੇ ਦੂਜਾ ਟੈਸਟ 26 ਦੌੜਾਂ ਨਾਲ ਜਿੱਤਿਆ ਸੀ। ਇੰਗਲੈਂਡ ਨੇ ਟੈਸਟ ਇਤਿਹਾਸ ‘ਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾ ਕੇ ਕਲੀਨ ਸਵੀਪ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਨੇ ਵੀ ਪਹਿਲੀ ਵਾਰ ਆਪਣੇ ਘਰ ‘ਤੇ ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕੀਤਾ ਹੈ।
ਤੀਜੇ ਟੈਸਟ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ (Pakistan) ਨੇ ਪਹਿਲੀ ਪਾਰੀ ਵਿੱਚ 304 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਇੰਗਲੈਂਡ ਨੇ 354 ਦੌੜਾਂ ਬਣਾਈਆਂ ਅਤੇ 50 ਦੌੜਾਂ ਦੀ ਬੜ੍ਹਤ ਲੈ ਲਈ। ਦੂਜੀ ਪਾਰੀ ਵਿੱਚ ਪਾਕਿਸਤਾਨ ਨੇ 216 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੇ ਸਾਹਮਣੇ 167 ਦੌੜਾਂ ਦਾ ਟੀਚਾ ਰੱਖਿਆ ਸੀ।
ਇੰਗਲੈਂਡ ਨੇ ਇਹ ਟੀਚਾ ਦੋ ਵਿਕਟਾਂ ‘ਤੇ ਹਾਸਲ ਕਰ ਲਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਕਰਾਚੀ ਵਿੱਚ ਤੀਜੇ ਟੈਸਟ ਵਿੱਚ ਹਾਰ ਮਿਲੀ। ਇਹ ਪਾਕਿਸਤਾਨ ਦਾ ਮਨਪਸੰਦ ਮੈਦਾਨ ਹੈ ਅਤੇ ਕਿਸੇ ਵੀ ਟੀਮ ਦਾ ਇੱਕ ਹੀ ਸਥਾਨ ‘ਤੇ ਜਿੱਤ-ਹਾਰ ਦਾ ਅਨੁਪਾਤ ਸਭ ਤੋਂ ਵੱਧ ਹੈ। ਪਾਕਿਸਤਾਨ ਨੇ ਇਸ ਮੈਦਾਨ ‘ਤੇ 23 ਮੈਚ ਜਿੱਤੇ ਹਨ।