ਚੰਡੀਗੜ੍ਹ 20 ਦਸੰਬਰ 2022: ਪੰਜਾਬੀ ਸਿੰਗਰ ਜੈਜ਼ੀ ਬੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਕਰੀਬ 3 ਦਹਾਕਿਆਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਪੂਰੀ ਦੁਨੀਆ ‘ਚ ਜੈਜ਼ੀ ਬੀ ਦੇ ਪ੍ਰਸ਼ੰਸਕ ਮੌਜੂਦ ਹਨ। ਇਸ ਦੇ ਨਾਲ ਨਾਲ ਗਾਇਕ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੇ ਹਨ ਤਾਂ ਉਨ੍ਹਾਂ ਦੇ ਫੈਨਜ਼ ਉਸ ਨੂੰ ਬਹੁਤ ਪਿਆਰ ਦੇ ਰਹੇ ਹਨ।
ਹਾਲ ਹੀ ‘ਚ ਜੈਜ਼ੀ ਬੀ ਦੀ ਤਾਜ਼ਾ ਪੋਸਟ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਭਾਵੁਕ ਕਰ ਰਹੀ ਹੈ। ਦਰਅਸਲ, ਬੀਤੇ ਦਿਨੀਂ ਜੈਜ਼ੀ ਬੀ ਦੀ ਮਾਂ ਦੀ 13ਵੀਂ ਬਰਸੀ ਸੀ। ਇਸ ਮੌਕੇ ਜੈਜ਼ੀ ਬੀ ਨੇ ਆਪਣੀ ਮਾਂ ਨਾਲ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਇਮੋਸ਼ਨਲ ਕੈਪਸ਼ਨ ਵੀ ਲਿਖੀ। ਜੈਜ਼ੀ ਬੀ ਨੇ ਲਿਖਿਆ, ‘ਯਕੀਨ ਨਹੀਂ ਹੁੰਦਾ 13 ਸਾਲ ਹੋ ਗਏ। ਮਿਸ ਯੂ ਮੌਮ।’