CNG-PNG Price

CNG-PNG Price: ਸੀਐਨਜੀ ਤੇ ਪੀਐਨਜੀ ਗੈਸ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਕੀਮਤਾਂ ਵਧਣ ਦਾ ਕਾਰਨ

ਚੰਡੀਗੜ੍ਹ 17 ਦਸੰਬਰ 2022: ਦਿੱਲੀ ਵਿੱਚ ਇੱਕ ਵਾਰ ਫਿਰ ਸੀਐਨਜੀ ਗੈਸ (CNG) ਮਹਿੰਗੀ ਹੋ ਗਈ ਹੈ। ਦਿੱਲੀ ਵਿੱਚ ਸੀਐਨਜੀ ਦੀ ਨਵੀਂ ਕੀਮਤ 79.56 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਨਵੀਆਂ ਦਰਾਂ 17 ਦਸੰਬਰ 2022 (ਸ਼ਨੀਵਾਰ) ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਸ਼ੁੱਕਰਵਾਰ ਤੱਕ ਦਿੱਲੀ ਵਿੱਚ ਸੀਐਨਜੀ 78.61 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਸੀ, ਅਜਿਹੇ ਵਿੱਚ ਇਸ ਵਿੱਚ 95 ਪੈਸੇ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।

ਇਸਦੇ ਨਾਲ ਹੀ ਸੀਐਨਜੀ ਦੀ ਕੀਮਤ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ 82.12 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਜਦੋਂਕਿ ਗੁਰੂਗ੍ਰਾਮ ਵਿੱਚ ਇਹ 87.89 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਦਿੱਲੀ ਅਤੇ ਗੁਰੂਗ੍ਰਾਮ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਕਰੀਬ ਅੱਠ ਰੁਪਏ ਦਾ ਅੰਤਰ ਹੈ। ਪਿਛਲੇ ਇੱਕ ਸਾਲ ਵਿੱਚ, ਰਾਸ਼ਟਰੀ ਰਾਜਧਾਨੀ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਸੀਐਨਜੀ ਦੀ ਕੀਮਤ ਵਿੱਚ 70% ਤੋਂ ਵੱਧ ਦਾ ਵਾਧਾ ਹੋਇਆ ਹੈ। ਦਿੱਲੀ ਵਿੱਚ ਸੀਐਨਜੀ ਦੀ ਪਿਛਲੀ ਕੀਮਤ 8 ਅਕਤੂਬਰ, 2022 ਨੂੰ ਬਦਲੀ ਗਈ ਸੀ।

ਇਸਦੇ ਨਾਲ ਹੀ ਪੀਐਨਜੀ ਗੈਸ ਦੀਆਂ ਕੀਮਤਾਂ ਲਗਭਗ ਦੁੱਗਣੀ ਕਰ ਦਿੱਤੀ ਹੈ | ਇਸਤੋਂ ਪਹਿਲ ਕੁਦਰਤੀ ਗੈਸ (PNG) ਦੀ ਦਰ ਦਿੱਲੀ ਵਿੱਚ 50.59 ਰੁਪਏ ਪ੍ਰਤੀ ਸੈਂਕਮੀਟਰ ਤੋਂ ਵਧਾ ਕੇ 53.59 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ ਕਰ ਦਿੱਤੀ ਸੀ। ਅਗਸਤ 2021 ਤੋਂ ਬਾਅਦ ਪੀਐਨਜੀ ਦਰਾਂ ਵਿੱਚ ਇਹ 10ਵਾਂ ਵਾਧਾ ਸੀ। ਕੀਮਤਾਂ 29.93 ਰੁਪਏ ਪ੍ਰਤੀ SCM ਜਾਂ ਲਗਭਗ 91 ਪ੍ਰਤੀਸ਼ਤ ਵਧੀਆਂ ਹਨ।

ਇਸ ਮੌਕੇ ਆਈਜੀਐਲ ਨੇ ਉਸ ਸਮੇਂ ਕਿਹਾ ਸੀ ਕਿ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਕਾਨਪੁਰ ਅਤੇ ਰਾਜਸਥਾਨ ਦੇ ਅਜਮੇਰ ਵਰਗੇ ਹੋਰ ਸ਼ਹਿਰਾਂ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਨੇ ਆਮ ਆਦਮੀ ਦੇ ਘਰੇਲੂ ਬਜਟ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਜਾਣੋ ਕੀਮਤਾਂ ਵਧਣ ਦਾ ਕਾਰਨ :-

ਇਸ ਦਾ ਇੱਕ ਵੱਡਾ ਕਾਰਨ ਇਸ ਸਾਲ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੈ। ਇਸ ਕਾਰਨ ਸੀਐਨਜੀ ਅਤੇ ਪੀਐਨਜੀ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਹਨ। ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਤਣਾਅ ਅਤੇ ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ ਦੇ ਵਿਚਕਾਰ ਕੁਦਰਤੀ ਗੈਸ ਦੀਆਂ ਕੀਮਤਾਂ ਨੇ ਵਿਸ਼ਵ ਬਾਜ਼ਾਰ ਵਿੱਚ ਵੱਡਾ ਵਾਧਾ ਦਰਜ ਕੀਤਾ ਹੈ। ਰੂਸ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੁਦਰਤੀ ਗੈਸ ਦਾ ਮੁੱਖ ਸਪਲਾਇਰ ਹੈ, ਪਰ ਮੌਜੂਦਾ ਸਮੇਂ ਵਿੱਚ ਇਸ ‘ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਕਾਰਨ ਯੂਰਪੀ ਅਤੇ ਅਮਰੀਕੀ ਬਾਜ਼ਾਰਾਂ ਨੂੰ ਰੂਸੀ ਗੈਸ ਦੀ ਸਪਲਾਈ ਸੀਮਤ ਹੈ। ਇਸ ਕਾਰਨ ਬਾਜ਼ਾਰ ‘ਚ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

Scroll to Top