ਐਸ.ਏ.ਐਸ.ਨਗਰ 15 ਦਸੰਬਰ 2022: ਐਸ.ਏ.ਐਸ.ਨਗਰ ਪੁਲਿਸ (SAS Nagar Police) ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਬਲਾਤਕਾਰ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਮੁਲਜ਼ਮਾਂ ਵੱਲੋਂ 13,14-12-2022 ਦੀ ਦਰਮਿਆਨੀ ਰਾਤ ਨੂੰ ਇਹ ਜੁਰਮ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਏ.ਐਸ.ਨਗਰ ਦੇ ਐਸ.ਐਸ.ਪੀ ਸੰਦੀਪ ਗਰਗ ਨੇ ਦੱਸਿਆ ਕਿ ਮਿਤੀ 13-14-12-2022 ਦੀ ਦਰਮਿਆਨੀ ਰਾਤ ਨੂੰ ਇੱਕ ਲੜਕੀ ਫੇਸ-6 ਟ੍ਰੈਫਿਕ ਲਾਈਟ ਤੋਂ ਇੱਕ ਆਟੋ ਲੈ ਕੇ ਜਾ ਰਹੀ ਸੀ ਤਾਂ ਆਟੋ ਵਿੱਚ ਇੱਕ ਹੋਰ ਵਿਅਕਤੀ ਪਿਛਲੀ ਸੀਟ ਤੇ ਬੈਠਾ ਸੀ ਜੋ ਰਸਤੇ ਵਿੱਚ ਆਟੋ ਡਰਾਇਵਰ ਅਤੇ ਪਿਛਲੀ ਸੀਟ ਤੇ ਬੈਠੇ ਵਿਅਕਤੀ ਵਲੋਂ ਲੜਕੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਕੁੱਟਮਾਰ ਕੀਤੀ ਅਤੇ ਪੀੜੀਤ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਿਸ ਤੇ ਲੜਕੀ ਨੇ ਮੁਸ਼ੱਕਤ ਕਰਕੇ ਰਿਆਤ ਐਂਡ ਬਾਹਰਾ ਹਸਪਤਾਲ ਕੋਲ ਜਾ ਕੇ ਆਟੋ ਵਿੱਚੋਂ ਛਾਲ ਮਾਰ ਦਿੱਤੀ।ਇਸ ਘਟਨਾ ਸਬੰਧੀ ਸੂਚਨਾ ਮਿਲਣ ਤੋ ਬਾਅਦ ਮੁਕੱਦਮਾ ਨੰਬਰ 251 ਮਿਤੀ 14.12.2022 ਅ/ਧ 376,3544,3548,342,324,323,511,506,34 IPC ਥਾਣਾ ਸਦਰ ਖਰੜ ਐਸ.ਏ.ਐਸ ਨਗਰ ਵਿਖੇ ਦਰਜ ਕੀਤਾ ਗਿਆ ਸੀ।
ਸ਼੍ਰੀ ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਵੱਲੋਂ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਦਿਹਾਤੀ) ਅਤੇ ਰੁਪਿੰਦਰਦੀਪ ਕੌਰ ਸੋਹੀ, ਉਪ ਕਪਤਾਨ ਪੁਲਿਸ ਖਰੜ- ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਰਹਿਨੁਮਾਈ ਹੇਠ ਇੰਸ, ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਸਬ, ਇੰਸ, ਭਗਤਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ ਦੀਆ ਵੱਖ ਵੱਖ ਟੀਮਾਂ ਬਣਾਈਆ ਗਈਆਂ ਸਨ। ਜੋ 12 ਘੰਟਿਆ ਦੇ ਅੰਦਰ ਅੰਦਰ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹੋਏ ਦੋਸ਼ੀਆ ਦਾ ਪਤਾ ਲਗਾ ਕੇ ਦੋਨਾਂ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਮੁਕੱਦਮਾ ਨੰਬਰ 251 ਮਿਤੀ 14.12.2022 ਅ/ਧ 376,3544,354B,342,324,323, 511,506, 34 IPC ਥਾਣਾ ਸਦਰ ਖਰੜ
1) ਮਲਕੀਤ ਸਿੰਘ ਉਰਫ ਬੰਟੀ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਰਡਿਆਲਾ ਹਾਲ ਵਾਸੀ ਨੇੜੇ ਸਟੇਡੀਅਮ ਕੁਰਾਲੀ ਉਮਰ ਕਰੀਬ 24 ਸਾਲ।
2) ਮਨਮੋਹਨ ਸਿੰਘ ਉਰਫ ਮਨੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸਿੰਘਪੁਰਾ ਨੇੜੇ ਨਾਨਕਸਰ ਗੁਰੂਦੁਆਰਾ ਕੁਰਾਲੀ ਉਮਰ ਕਰੀਬ 29 ਸਾਲ ਬ੍ਰਾਮਦਗੀ:- ਆਟੋ (ਵਾਰਦਾਤ ਵਿੱਚ ਵਰਤਿਆ)
ਇਸ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।