Parliament Winter Session

Parliament Winter Session: ਰਾਜ ਸਭਾ ‘ਚ ਅੱਜ ਪੇਸ਼ ਕੀਤਾ ਜਾਵੇਗਾ ਊਰਜਾ ਸੰਭਾਲ (ਸੋਧ) ਬਿੱਲ, 2022

ਚੰਡੀਗੜ੍ਹ 12 ਦਸੰਬਰ 2022: (Parliament Winter Session) 7 ਦਸੰਬਰ ਤੋਂ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਦਿਨ ਹੈ। ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ਤੋਂ ਚੱਲ ਰਹੀ ਹੈ। ਕੇਂਦਰ ਸਰਕਾਰ ਇਸ ਸੈਸ਼ਨ ਦੌਰਾਨ ਘੱਟੋ-ਘੱਟ 16 ਨਵੇਂ ਬਿੱਲ ਪਾਸ ਕਰਨ ‘ਤੇ ਵਿਚਾਰ ਕਰ ਰਹੀ ਹੈ। ਯੂਨੀਫਾਰਮ ਸਿਵਲ ਕੋਡ ਦਾ ਖਰੜਾ ਤਿਆਰ ਕਰਨ ਲਈ ਇੱਕ ਪੈਨਲ ਦੀ ਸਥਾਪਨਾ ਕਰਨ ਦੀ ਮੰਗ ਕਰਨ ਵਾਲਾ ਇੱਕ ਵਿਵਾਦਪੂਰਨ ਪ੍ਰਾਈਵੇਟ ਮੈਂਬਰ ਬਿੱਲ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ । ਭਾਰਤ-ਚੀਨ ਸਰਹੱਦੀ ਮੁੱਦੇ ਅਤੇ ਕਰਨਾਟਕ-ਮਹਾਰਾਸ਼ਟਰ ਵਿਵਾਦ ਨੂੰ ਲੈ ਕੇ ਲੋਕ ਸਭਾ ਵਿੱਚ ਹੰਗਾਮਾ ਹੋਇਆ।

ਇਸਦੇ ਨਾਲ ਹੀ ਊਰਜਾ ਸੰਭਾਲ ਕਾਨੂੰਨ, 2001 ਵਿੱਚ ਸੋਧ ਕਰਨ ਲਈ ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਅੱਜ ਰਾਜ ਸਭਾ ਵਿੱਚ ‘ਊਰਜਾ ਸੰਭਾਲ (ਸੋਧ) ਬਿੱਲ, 2022’ ਪੇਸ਼ ਕਰਨਗੇ। ਲੋਕ ਸਭਾ ਪਹਿਲਾਂ ਹੀ ਬਿੱਲ ਪਾਸ ਕਰ ਚੁੱਕੀ ਹੈ।

Scroll to Top