Ferozepur Central Jail

ਮੁੜ ਚਰਚਾ ‘ਚ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ 8 ਮੋਬਾਈਲ ਫ਼ੋਨ ਤੇ 4 ਡਾਟਾ ਕੇਬਲ ਬਰਾਮਦ

ਫ਼ਿਰੋਜ਼ਪੁਰ 08 ਦਸੰਬਰ 2022: ਕੇਂਦਰੀ ਜੇਲ ‘ਚ ਫ਼ਿਰੋਜ਼ਪੁਰ (Ferozepur Central Jail)  ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰੀ ਜੇਲ ‘ਚ ਤਲਾਸ਼ੀ ਦੌਰਾਨ ਇਕ ਹਵਾਲਾਤੀ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ | ਇਸਦੇ ਨਾਲ ਹੀ ਪੁਲਿਸ ਨੇ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਅਤੇ 10 ਸਿਗਰਟ ਦੇ ਡੱਬੇ, 4 ਡਾਟਾ ਕੇਬਲ ਬਰਾਮਦ ਕੀਤੇ ਹਨ ਜੋ ਕਿ ਜੇਲ੍ਹ ਦੇ ਬਾਹਰੋਂ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਪੈਕਟ ਬਣਾ ਕੇ ਸੁੱਟਿਆ ਗਿਆ ਸੀ|

ਥਾਣਾ ਸਿਟੀ ਐੱਸਐੱਚਓ ਮੋਹਿਤ ਧਵਨ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।ਪੈਕਟ ਖ਼ਰੀਦਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਕੰਪਨੀ ਤੋਂ ਮੋਬਾਈਲ ਫ਼ੋਨ ਖ਼ਰੀਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Scroll to Top