winter session

ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਕੇਂਦਰ ਨੂੰ ਇਨ੍ਹਾਂ ਮੁੱਦਿਆਂ ‘ਤੇ ਘੇਰਨ ਦੀ ਤਿਆਰੀ ‘ਚ ਕਾਂਗਰਸ

ਚੰਡੀਗੜ੍ਹ 03 ਦਸੰਬਰ 2022: ਕਾਂਗਰਸ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਲਈ ਰਣਨੀਤੀ ਤਿਆਰ ਕਰ ਲਈ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਸੈਸ਼ਨ ਵਿੱਚ ਵਿਘਨ ਨਹੀਂ ਪਾਉਣਗੇ। ਕਾਂਗਰਸ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਚੀਨ ਸਰਹੱਦੀ ਵਿਵਾਦ, ਨਿਆਂਪਾਲਿਕਾ ਅਤੇ ਮਹਿੰਗਾਈ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰੇਗੀ । ਸੰਸਦ ਦਾ ਸਰਦ ਰੁੱਤ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਪੁਰਾਣੇ ਸੰਸਦ ਭਵਨ ਵਿੱਚ ਹੀ ਚੱਲੇਗਾ।

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੱਸਿਆ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਕਾਂਗਰਸ ਤਿੰਨ ਮੁੱਖ ਮੁੱਦੇ ਚੁੱਕੇ ਜਾਣਗੇ । ਇਨ੍ਹਾਂ ਵਿੱਚ ਭਾਰਤ-ਚੀਨ ਸਰਹੱਦੀ ਵਿਵਾਦ, ਮਹਿੰਗਾਈ ਅਤੇ ਦੇਸ਼ ਵਿੱਚ ਸੰਵਿਧਾਨਕ ਅਤੇ ਸੁਤੰਤਰ ਸੰਸਥਾਵਾਂ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬੇਰੁਜ਼ਗਾਰੀ, ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ, ਮਹਿੰਗਾਈ, ਸਾਈਬਰ ਕਰਾਈਮ, ਨਿਆਂਪਾਲਿਕਾ ਅਤੇ ਕੇਂਦਰ ਦਰਮਿਆਨ ਤਣਾਅ, ਰੁਪਏ ਦੀ ਕਮਜ਼ੋਰੀ, ਉੱਤਰੀ ਭਾਰਤ ਵਿੱਚ ਘੱਟ ਨਿਰਯਾਤ ਅਤੇ ਹਵਾ ਪ੍ਰਦੂਸ਼ਣ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ |

Scroll to Top