ਚੰਡੀਗੜ੍ਹ, 29 ਨਵੰਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਮਨਵੈਲਥ ਖੇਡਾਂ ਦੌਰਾਨ ਵੇਟ ਲਿਫਟਿੰਗ ਵਿੱਚੋਂ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ ਉਚ ਟ੍ਰੇਨਿੰਗ ਵਾਸਤੇ ਪੰਜ ਲੱਖ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਹੈ। ਹਰਜਿੰਦਰ ਕੌਰ (Harjinder Kaur) ਨੂੰ ਖੇਡਾਂ ਲਈ ਉਤਸ਼ਾਹ ਕਰਨ ਲਈ ਵਿਧਾਨ ਸਭਾ ਵਿੱਚ ਆਪਣੇ ਦਫਤਰ ਵਿਖੇ ਇਹ ਚੈਕ ਪਦਾਨ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਬੜ੍ਹਾਵਾ ਦੇਣ ਵਾਸਤੇ ਦ੍ਰਿੜ ਹੈ ਅਤੇ ਇਹ ਖਿਡਾਰੀਆਂ ਦੀ ਹਰ ਹਾਲਤ ਵਿੱਚ ਮਦਦ ਕਰਦੀ ਰਹੇਗੀ। ਹਰਜਿੰਦਰ ਕੌਰ ਨੇ ਕੋਮਨਵੈਲਥ ਖੇਡਾਂ-2022 ਵਿੱਚ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਨਛੱਤਰ ਪਾਲ, ਵਿਧਾਇਕ ਸੰਦੀਪ ਜਾਖੜ, ਵਿਧਾਇਕ ਸੁਖਵਿੰਦਰ ਕੁਮਾਰ ਕੋਟਲੀ ਅਤੇ ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰੋਫੈਸਰ ਅਜੀਤਾ ਵੀ ਹਾਜ਼ਰ ਸਨ।