ਚੰਡੀਗੜ੍ਹ 28 ਨਵੰਬਰ 2022: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ ਅਤੇ ਫਿਲਹਾਲ ਨਿਊਜ਼ੀਲੈਂਡ ਦੀ ਟੀਮ ਇਸ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਣਾ ਹੈ। ਇਹ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ। ਇਹ ਮੈਚ ਭਾਰਤ (India)ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਭਾਰਤ ਇਸ ਮੈਚ ‘ਚ ਹਾਰ ਜਾਂਦਾ ਹੈ ਤਾਂ ਸੀਰੀਜ਼ ਉਸ ਦੇ ਹੱਥੋਂ ਨਿਕਲ ਜਾਵੇਗੀ। ਇਸ ਦੇ ਨਾਲ ਹੀ ਇਹ ਸੀਰੀਜ਼ ਜਿੱਤ ਦੇ ਨਾਲ ਬਰਾਬਰੀ ‘ਤੇ ਆ ਜਾਵੇਗੀ। ਇਸ ਮੈਚ ਲਈ ਟੀਮ ਇੰਡੀਆ ਕ੍ਰਾਈਸਟਚਰਚ ਪਹੁੰਚ ਚੁੱਕੀ ਹੈ।
ਹੈਮਿਲਟਨ ‘ਚ ਮੀਂਹ ਕਾਰਨ ਦੂਜਾ ਮੈਚ ਰੱਦ ਹੋ ਗਿਆ ਅਤੇ ਕੁਝ ਘੰਟਿਆਂ ਬਾਅਦ ਟੀਮ ਇੰਡੀਆ ਨੇ ਹਵਾਈ ਅੱਡੇ ਦਾ ਰੁਖ ਕੀਤਾ। ਉੱਥੋਂ ਫਲਾਈਟ ਲੈ ਕੇ ਕ੍ਰਾਈਸਟਚਰਚ ਪਹੁੰਚੇ। ਵਨਡੇ ਟੀਮ ਦੇ ਕਪਤਾਨ ਸ਼ਿਖਰ ਧਵਨ ਨੇ ਇਸ ਦੌਰਾਨ ਚਹਿਲ ਅਤੇ ਦੀਪਕ ਹੁੱਡਾ ਨਾਲ ਸੈਲਫੀ ਲਈ ਅਤੇ ਇਸ ਨੂੰ ਚਹਿਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪਾ ਦਿੱਤੀ । ਸ਼੍ਰੇਅਸ ਅਈਅਰ ਨੇ ਵੀ ਸ਼ਾਰਦੁਲ ਠਾਕੁਰ ਨਾਲ ਸੈਲਫੀ ਲਈ ਅਤੇ ਇਸ ਨੂੰ ਆਪਣੀ ਇੰਸਟਾ ਸਟੋਰੀ ‘ਤੇ ਅਪਲੋਡ ਕੀਤਾ। ਤਸਵੀਰਾਂ ‘ਚ ਇਹ ਸਾਰੇ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ।