ਲੁਧਿਆਣਾ 28 ਨਵੰਬਰ 2022: ਲੁਧਿਆਣਾ ਪੁਲਿਸ (Ludhiana Police) ਨੇ ਮੱਧ ਪ੍ਰਦੇਸ਼ ਦੇ ਇੱਕ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਔਰਤਾਂ ਦੇ ਸੀਸੀਟੀਵੀ ਵੀ ਪੁਲਿਸ ਦੇ ਹੱਥ ਲੱਗੇ ਹਨ। ਇਸਦੇ ਨਾਲ ਹੀ ਤਿੰਨ ਨੌਜਵਾਨ ਵੀ ਸ਼ਾਮਲ ਹਨ | ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਗਿਰੋਹ ਦੀਆਂ ਔਰਤਾਂ ਨੂੰ ਘੰਟਾ ਘਰ ਨੇੜਿਓਂ ਕਾਬੂ ਕਰ ਲਿਆ।
ਇਨ੍ਹਾਂ ਵਿਚੋਂ ਇੱਕ ਮਹਿਲਾ ਮੁਲਜ਼ਮ ਫਰਾਰ ਹੈ। ਉਕਤ ਔਰਤਾਂ ਨੇ ਬਜ਼ਾਰ ‘ਚ ਉਸ ਦੇ ਪਰਸ ਦੀ ਜ਼ਿੱਪ ਖੋਲ੍ਹ ਕੇ ਇਕ ਔਰਤ ਤੋਂ 27 ਹਜ਼ਾਰ ਰੁਪਏ ਚੋਰੀ ਕਰ ਲਏ ਸਨ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਲਾ ਪਿਛਲੇ ਦੋ ਦਿਨਾਂ ਤੋਂ ਫਰਾਰ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਔਰਤਾਂ ਨੂੰ ਟਰੇਸ ਕਰ ਲਿਆ ਹੈ।
ਇਨ੍ਹਾਂ ਦੁਆਰਾ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਜਾਂਦੀ ਸੀ ਕਿ ਉਨ੍ਹਾਂ ਨੂੰ ਪੈਲੇਸਾਂ ਵਿਚ ਜਾ ਕੇ ਵਿਆਹਾਂ ਵਿਚ ਕਿਵੇਂ ਚੋਰੀ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਹੋਵੇ ਅਤੇ ਮੌਕਾ ਦੇਖ ਕੇ ਸਾਮਾਨ ਚੋਰੀ ਕਰਕੇ ਭੱਜ ਜਾਣ।