July 4, 2024 11:52 pm
Cameroon

ਕੈਮਰੂਨ ਦੀ ਰਾਜਧਾਨੀ ‘ਚ ਜ਼ਮੀਨ ਖਿਸਕਣ ਕਾਰਨ 14 ਜਣਿਆਂ ਦੀ ਮੌਤ, ਕਈ ਲਾਪਤਾ

ਚੰਡੀਗੜ੍ਹ 28 ਨਵੰਬਰ 2022: ਮੱਧ ਅਫ਼ਰੀਕਾ ਦੇ ਕੈਮਰੂਨ (Cameroon) ਦੀ ਰਾਜਧਾਨੀ ‘ਚ ਐਤਵਾਰ ਨੂੰ ਇਕ ਅੰਤਿਮ ਸਸਕਾਰ ਦੌਰਾਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਦਰਜਨਾਂ ਹੋਰ ਲੋਕ ਲਾਪਤਾ ਹਨ, ਜਦਕਿ ਬਚਾਅ ਕਰਮਚਾਰੀ ਮਲਬੇ ਨੂੰ ਪੁੱਟ ਕੇ ਦਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ | ਗਵਰਨਰ ਨੇ ਯਾਉਂਡੇ ਦੇ ਗੁਆਂਢੀ ਇਲਾਕੇ ਦਮਾਸ ਵਿੱਚ ਇਸ ਹਾਦਸੇ ਨੂੰ ਲੈ ਕੇ ਕਿਹਾ ਕਿ ਇਹ ਜਗ੍ਹਾ ਨੂੰ ਬਹੁਤ ਖਤਰਨਾਕ ਜਗ੍ਹਾ ਹੈ ਅਤੇ ਲੋਕਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ।

ਕੇਂਦਰ ਦੇ ਖੇਤਰੀ ਗਵਰਨਰ ਨਸੇਰੀ ਪਾਲ ਬੀ ਨੇ ਕੈਮਰੂਨ ਦੇ ਰਾਸ਼ਟਰੀ ਪ੍ਰਸਾਰਕ ਸੀਆਰਟੀਵੀ ਨੂੰ ਦੱਸਿਆ ਕਿ ਮਲਬੇ ਹੇਠਾਂ ਦਬੇ ਲੋਕਾਂ ਦੀ ਭਾਲ ਜਾਰੀ ਰਹੀ। “ਅਸੀਂ ਮੌਕੇ ‘ਤੇ 14 ਲਾਸ਼ਾਂ ਨੂੰ ਕੱਢ ਲਿਆ ਗਈ ਹੈ | ਉਨ੍ਹਾਂ ਦੱਸਿਆ ਕਿ ਇੱਕ ਦਰਜਨ ਦੇ ਕਰੀਬ ਵਿਕਅਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।