FIFA World Cup 2022

FIFA World Cup 2022: ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾਇਆ

ਚੰਡੀਗੜ੍ਹ 26 ਨਵੰਬਰ 2022: (Poland vs Saudi Arabia) ਫੀਫਾ ਵਿਸ਼ਵ ਕੱਪ ਵਿੱਚ ਅੱਜ ਪੋਲੈਂਡ ਨੇ ਵਿਸ਼ਵ ਕੱਪ ਦੇ ਸੱਤਵੇਂ ਦਿਨ ਗਰੁੱਪ ਸੀ ਵਿੱਚ ਸਾਊਦੀ ਅਰਬ ਨੂੰ 2-0 ਨਾਲ ਹਰਾਇਆ। ਪੋਲੈਂਡ ਦੀ ਟੂਰਨਾਮੈਂਟ ਵਿੱਚ ਇਹ ਪਹਿਲੀ ਜਿੱਤ ਹੈ। ਮੈਕਸੀਕੋ ਖਿਲਾਫ ਆਖਰੀ ਮੈਚ ਡਰਾਅ ਰਿਹਾ ਸੀ। ਦੂਜੇ ਪਾਸੇ ਸਾਊਦੀ ਅਰਬ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਇਸ ਵਾਰ ਕੋਈ ਚਮਤਕਾਰ ਨਹੀਂ ਕਰ ਸਕੀ। ਪੋਲੈਂਡ ਦੇ ਹੁਣ ਦੋ ਮੈਚਾਂ ਵਿੱਚ ਚਾਰ ਅੰਕ ਹਨ। ਇਸ ਦੇ ਨਾਲ ਹੀ ਸਾਊਦੀ ਅਰਬ ਦੇ ਦੋ ਮੈਚਾਂ ਤੋਂ ਤਿੰਨ ਅੰਕ ਹਨ।

ਪਿਓਟਰ ਜੀਲਿਨਸਕੀ (40ਵੇਂ ਮਿੰਟ) ਅਤੇ ਰਾਬਰਟ ਲੇਵਨਡਾਸਕੀ (82ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾ ਕੇ ਗਰੁੱਪ ਸੀ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਦੂਜੇ ਪਾਸੇ ਅਰਜਨਟੀਨਾ ਨੂੰ ਹਰਾਉਣ ਵਾਲੀ ਸਾਊਦੀ ਅਰਬ ਨੂੰ ਦੋ ਮੈਚਾਂ ਵਿੱਚ ਪਹਿਲੀ ਹਾਰ ਮਿਲੀ।

ਪੋਲੈਂਡ ਦੀ ਜਿੱਤ ਵਿੱਚ ਗੋਲਕੀਪਰ ਵੋਚੇਕ ਸੈਂਸੀ ਨੇ ਪੈਨਲਟੀ ਬਚਾਉਣ ਸਮੇਤ ਕਈ ਸ਼ਾਨਦਾਰ ਸੇਵ ਕੀਤੇ। ਗਰੁੱਪ ਸੀ ‘ਚ ਟੀਮ ਚਾਰ ਅੰਕਾਂ ਨਾਲ ਸਿਖਰ ‘ਤੇ ਪਹੁੰਚ ਗਈ ਹੈ। ਗਰੁੱਪ ਸੀ ਦੇ ਮੈਚ ਵਿੱਚ ਮਿਡਫੀਲਡਰ ਪਿਓਟਰ ਜ਼ੀਲੇਂਸਕੀ ਨੇ ਪਹਿਲੇ ਹਾਫ ਵਿੱਚ ਹੀ ਪੋਲੈਂਡ ਨੂੰ ਬੜ੍ਹਤ ਦਿਵਾਈ। ਉਸ ਨੂੰ 40ਵੇਂ ਮਿੰਟ ਵਿੱਚ ਬਾਕਸ ਦੇ ਅੰਦਰ ਰਾਬਰਟ ਲੇਵਾਂਡੋਵਸਕੀ ਨੇ ਪਾਸ ਦਿੱਤਾ।

Scroll to Top