Palam area

ਦਿੱਲੀ ‘ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ, ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ 23 ਨਵੰਬਰ 2022: ਦਿੱਲੀ ਦੇ ਪਾਲਮ ਇਲਾਕੇ (Palam area) ‘ਚ ਕਲਯੁਗੀ ਪੁੱਤਰ ਵਲੋਂ ਆਪਣੇ ਮਾਤਾ-ਪਿਤਾ, ਭੈਣ ਅਤੇ ਦਾਦੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇੱਕੋ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਦੀ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ । ਪੁਲਿਸ ਨੇ ਕਤਲ ਕਰਨ ਵਾਲੇ ਮੁਲਜ਼ਮ ਕੇਸ਼ਵ (25) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਇਸ ਲਈ ਉਹ ਆਪਣੇ ਰਿਸ਼ਤੇਦਾਰਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਇਨਕਾਰ ਕਰਨ ‘ਤੇ ਨੌਜਵਾਨ ਨੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਸੀ, ਰਿਸ਼ਤੇਦਾਰ ਉਸ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਲੈ ਕੇ ਆਏ ਸਨ।

delhi

 

ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਸਿਰਫ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਨੌਜਵਾਨ ਨੇ ਕਮਰੇ ‘ਚ ਆਪਣੀ ਭੈਣ ਦਾ ਕਤਲ ਕਰ ਦਿੱਤਾ, ਉਸ ਦੀ ਲਾਸ਼ ਫਰਸ਼ ‘ਤੇ ਪਈ ਸੀ। ਦਾਦੀ ਦੀ ਲਾਸ਼ ਕਮਰੇ ‘ਚ ਬੈੱਡ ‘ਤੇ ਪਈ ਮਿਲੀ। ਬਾਥਰੂਮ ਵਿੱਚ ਮਾਪਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ । ਘਰ ਦੇ ਅੰਦਰ ਬੈੱਡਰੂਮ ਤੋਂ ਲੈ ਕੇ ਬਾਥਰੂਮ ਤੱਕ ਖੂਨ ਫੈਲਿਆ ਹੋਇਆ ਹੈ। ਮੁਲਜ਼ਮ ਕੇਸ਼ਵ ਨੇ ਆਪਣੀ ਦਾਦੀ ਦੀਵਾਨੋ ਦੇਵੀ (75 ਸਾਲ ), ਪਿਤਾ ਦਿਨੇਸ਼ (50 ਸਾਲ ), ਮਾਂ ਦਰਸ਼ਨਾ ਅਤੇ ਭੈਣ ਉਰਵਸ਼ੀ (18 ਸਾਲ ) ਦਾ ਕਤਲ ਕਰ ਦਿੱਤਾ।

delhi

Scroll to Top