England vs Iran

England vs Iran: ਫੀਫਾ ਵਿਸ਼ਵ ਕੱਪ ‘ਚ ਇੰਗਲੈਂਡ ਨੇ ਈਰਾਨ ਨੂੰ 6-2 ਨਾਲ ਹਰਾਇਆ

ਚੰਡੀਗੜ੍ਹ 21 ਨਵੰਬਰ 2022: ਫੀਫਾ ਵਿਸ਼ਵ ਕੱਪ ਦੇ ਦੂਜੇ ਦਿਨ ਸੋਮਵਾਰ 21 ਨਵੰਬਰ ਨੂੰ ਇੰਗਲੈਂਡ ਨੇ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਇੰਗਲੈਂਡ ਨੇ ਈਰਾਨ ਨੂੰ 6-2 ਨਾਲ ਹਰਾਇਆ। ਇੰਗਲੈਂਡ ਲਈ ਮੈਚ ਵਿੱਚ ਪੰਜ ਖਿਡਾਰੀਆਂ ਨੇ ਗੋਲ ਕੀਤੇ। ਬੁਕਾਯੋ ਸਾਕਾ ਨੇ ਸਭ ਤੋਂ ਵੱਧ ਦੋ ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਜੂਡ ਬੇਲਿੰਘਮ, ਰਹੀਮ ਸਟਰਲਿੰਗ, ਮਾਰਕਸ ਰਾਸ਼ਫੋਰਡ ਅਤੇ ਜੈਕ ਗਰੇਲਿਸ਼ ਨੇ ਵੀ ਸਕੋਰ ਬੋਰਡ ‘ਤੇ ਆਪਣੇ ਨਾਂ ਦਰਜ ਕੀਤੇ।

ਇਸ ਜਿੱਤ ਦੇ ਨਾਲ ਹੀ ਇੰਗਲਿਸ਼ ਟੀਮ ਨੇ ਦੂਜੀ ਟੀਮ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਇਸ ਨੂੰ ਹਲਕੇ ਵਿੱਚ ਨਾ ਲਵੇ। ਟੀਮ ਵਿਸ਼ਵ ਕੱਪ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਨਹੀਂ ਕਰ ਸਕੀ। ਉਸਨੇ ਆਖਰੀ ਵਾਰ 2018 ਵਿੱਚ ਪਨਾਮਾ ਨੂੰ 6-1 ਨਾਲ ਹਰਾਇਆ ਸੀ।

Scroll to Top