ਹੁਸ਼ਿਆਰਪੁਰ 21 ਨਵੰਬਰ 2022 : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਫਕੀਰ ਲਾਇਬਰੇਰੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਨੇ ਅੱਜ ਮਾਨਵਤਾ ਮੰਦਰ ਸੁਤੈਹਰੀ ਰੋਡ, ਹੁਸ਼ਿਆਰਪੁਰ ਵਿਖੇ ਪਰਮਦਿਆਲ ਪੰਡਿਤ ਫਕੀਰ ਚੰਦ ਮਹਾਰਾਜ ਦੇ ਜਨਮ ਦਿਵਸ ਮੌਕੇ ਐਨ.ਆਰ.ਆਈ. ਰਾਹੁਲ ਭਟਨਾਗਰ ਦੇ ਸਹਿਯੋਗ ਨਾਲ ਕਰੀਬ 500 ਵਿਦਿਆਰਥੀਆਂ ਨੂੰ ਮੁਫ਼ਤ ਸਵੈਟਰ ਵੰਡੇ।
ਇਸ ਮੌਕੇ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਵਿਦਿਆਲਿਆ ਵਿਚ ਪਿਛਲੇ ਦਿਨੀਂ ਅੱਖਾਂ ਦਾ ਜਾਂਚ ਕੈਂਪ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸਿਵਲ ਹਸਪਤਾਲ ਦੇ ਮਾਹਿਰ ਡਾਕਟਰ ਸੁਜੀਵ ਕੁਮਾਰ, ਮਨਦੀਪ ਕੌਰ, ਰਵਨੀਤ ਅਤੇ ਸੁਖਦੇਵ ਸਿੰਘ ਵਲੋਂ ਕਰੀਬ 350 ਵਿਦਿਆਰਥੀਆਂ ਤੇ ਸਕੂਲ ਸਟਾਫ਼ ਅਤੇ ਮਾਨਵਤਾ ਮੰਦਰ ਸਟਾਫ਼ ਦੀਆਂ ਅੱਖਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ। ਇਸ ਮੌਕੇ ਫਕੀਰ ਲਾਇਬ੍ਰੇਰੀ ਚੈਰੀਟੇਬਲ ਟਰੱਸਟ ਦੇ ਮਹਾ ਸਕੱਤਰ ਰਾਣਾ ਰਣਵੀਰ ਸਿੰਘ, ਟਰੱਸਟੀ ਵਿਜੇ ਡੋਗਰਾ, ਫਕੀਰ ਪ੍ਰਸਾਦ ਡੋਗਰਾ, ਵਿਦਿਆ ਸਾਗਰ, ਇੰਦਰਜੀਤ ਸਿੰਘ ਸ਼ਰਮਾ, ਸ੍ਰੀਮਤੀ ਵਿਭਾ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।