ਚੰਡੀਗੜ੍ਹ 21 ਨਵੰਬਰ 2022: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ (Punjab Police) ਨੇ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਫੈਸਲਾਕੁੰਨ ਜੰਗ ਵਿੱਚ ਹਫਤਾ ਨਾਰੋਕੋਟਿਕ ਡਰੱਗਸ ਐਂਡ ਸਾਈਕੋਟਰੋਪਿਕ ਸਬਟਾਂਸੇਸ ਤਹਿਤ 258 ਐਫਆਈਆਰ ਦਰਜ ਕੀਤੀਆਂ ਅਤੇ 28 ਵਪਾਰਕ ਤਸਕਰਾਂ ਸਮੇਤ 366 ਨਸ਼ਾ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਹਫਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਕੋਲੋਂ 8.44 ਕਿਲੋ ਹੈਰੋਇਨ, 7.75 ਕਿੱਲੋ ਅਫੀਮ, 17.64 ਕਿੱਲੋ ਗਾਂਜਾ, 19 ਕੁਇੰਟਲ ਬਰਾਂਡ ਅਤੇ 59,000 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ 2 ਕਰੋੜ 22 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ |
ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 15 ਹੋਰ ਭਗੌੜੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ 5 ਜੁਲਾਈ ਤੋਂ ਪੀ.ਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤੋਂ ਬਾਅਦ ਕੁੱਲ ਗਿਣਤੀ 444 ਹੋ ਗਈ ਹੈ।