ਫ਼ਤਿਹਗੜ੍ਹ ਸਾਹਿਬ 10 ਨਵੰਬਰ 2022: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵੱਲੋਂ ਮਾਨਵਤਾ ਦੀ ਭਲਾਈ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨੀਵਰਸਿਟੀ ਵਿੱਚ ਐਨਐਸਐਸ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਪ੍ਰੋ. (ਡਾ.) ਅਜਾਇਬ ਸਿੰਘ ਬਰਾੜ ਅਤੇ ਵਾਈਸ ਚਾਂਸਲਰ ਪ੍ਰੋ.(ਡਾ.) ਪ੍ਰਿਤਪਾਲ ਸਿੰਘ ਵਲੋਂ ਕੀਤਾ ਗਿਆ |
ਇਸ ਖ਼ੂਨਦਾਨ ਕੈਂਪ ਵਿੱਚ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਦੇ ਡਾਕਟਰਾਂ (ਡਾ. ਮੋਨਿਕਾ ਕਲਿਆਣ ਅਤੇ ਡਾ. ਸੁਖਵਿੰਦਰ ਸਿੰਘ) ਅਤੇ ਸਹਿਯੋਗੀ ਸਟਾਫ਼ ਦੀ ਟੀਮ ਨੇ ਖ਼ੂਨ ਦੇ ਯੂਨਿਟ ਇਕੱਠੇ ਕਰਨ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ।
ਇਸਤੋਂ ਤੋਂ ਇਲਾਵਾ ਯੂਨੀਵਰਸਿਟੀ ਦੇ ਫਿਜ਼ੀਓਥੈਰਪੀ ਵਿਭਾਗ ਵੱਲੋਂ ਮੁਫ਼ਤ ਮੈਡੀਕਲ, ਫਿਜ਼ੀਓਥੈਰੇਪੀ ਅਤੇ ਹੋਮਿਓਪੈਥੀ ਕੈਂਪ ਵੀ ਲਗਾਇਆ ਫਿਜੀਓਥਰੈਪੀ ਵਿਭਾਗ ਵੱਲੋਂ ਲਗਾਏ ਗਏ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਨੂੰ ਫਿਜ਼ੀਓਥਰੈਪੀ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ।ਕੈਂਪ ਲਈ ਫਿਜ਼ੀਓਥੈਰੇਪਿਸਟ ਡਾ.ਪੰਕਜਪ੍ਰੀਤ ਸਿੰਘ (ਐੱਚਓਡੀ, ਫਿਜ਼ੀਓਥੈਰੇਪੀ), ਡਾ.ਅਜੈ ਕੁਮਾਰ, ਡਾ:ਪ੍ਰਿਅੰਕਾ, ਡਾ.ਗਗਨਪ੍ਰੀਤ ਕੌਰ, ਡਾ. ਮਨਕੀਰਤ ਸਿੰਘ, ਡਾ.ਰਮਨੀਤ ਕੌਰ ਅਤੇ ਡਾ. ਸਰਤਾਜ ਸਿੰਘ (ਹੋਮੀਓਪੈਥੀ ਫਿਜ਼ੀਸ਼ੀਅਨ) ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ।