ਚੰਡੀਗੜ੍ਹ 08 ਨਵੰਬਰ 2022: 08 ਨਵੰਬਰ ਯਾਨੀ ਅੱਜ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ (lunar eclipse) ਲੱਗੇਗਾ । ਇਹ ਗ੍ਰਹਿਣ ਦੁਪਹਿਰ 2:39ਤੋਂ ਸ਼ੁਰੂ ਹੋਵੇਗਾ । ਭਾਰਤੀ ਸਮੇਂ ਮੁਤਾਬਕ ਸ਼ਾਮ ਨੂੰ ਚੰਦਰਮਾ ਚੜ੍ਹਦੇ ਹੀ ਗ੍ਰਹਿਣ ਨਜ਼ਰ ਆਵੇਗਾ। ਭਾਰਤ ‘ਚ ਇਹ ਚੰਦਰ ਗ੍ਰਹਿਣ ਸ਼ਾਮ 5.32 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ 06.19 ਤੱਕ ਰਹੇਗਾ। ਭਾਰਤ ਵਿੱਚ ਪਹਿਲੀ ਵਾਰ ਪੂਰਨ ਚੰਦਰ ਗ੍ਰਹਿਣ ਉੱਤਰ-ਪੂਰਬੀ ਰਾਜਾਂ ਵਿੱਚ ਦੇਖਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ 15 ਦਿਨਾਂ ਦੇ ਅੰਦਰ ਇਹ ਦੂਜਾ ਗ੍ਰਹਿਣ ਹੈ। ਇਸ ਤੋਂ ਪਹਿਲਾਂ ਕੱਤਕ ਦੀ ਮੱਸਿਆ ‘ਤੇ ਦੀਵਾਲੀ ਤੋਂ ਬਾਅਦ 25 ਅਕਤੂਬਰ ਨੂੰ ਸੂਰਜ ਗ੍ਰਹਿਣ ਲੱਗਾ ਸੀ। 08 ਨਵੰਬਰ ਨੂੰ ਆਖ਼ਰੀ ਚੰਦਰ ਗ੍ਰਹਿਣ ਏਸ਼ੀਆ, ਅਮਰੀਕਾ, ਆਸਟ੍ਰੇਲੀਆ, ਹਿੰਦ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ ਅਤੇ ਯੂਰਪ ਦੇ ਦੇਸ਼ਾਂ ਵਿੱਚ ਦਿਖਾਈ ਦੇਵੇਗਾ। ਭਾਰਤ ਵਿੱਚ, ਇਹ ਚੰਦਰ ਗ੍ਰਹਿਣ ਈਟਾਨਗਰ, ਕੋਲਕਾਤਾ, ਪਟਨਾ, ਰਾਂਚੀ, ਲੁਧਿਆਣਾ ਅਤੇ ਗੁਹਾਟੀ ਸ਼ਹਿਰਾਂ ਦੇ ਪੂਰਬੀ ਖੇਤਰਾਂ ਵਿੱਚ ਲੱਗੇਗਾ।