ਚੰਡੀਗੜ੍ਹ 07 ਨਵੰਬਰ 2022: ਕੈਂਸਰ ਬਾਰੇ ਜਾਗਰੂਕ ਕਰਨ ਲਈ ਭਾਰਤ ਵਿੱਚ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ (National Cancer Awareness Day) ਮਨਾਇਆ ਜਾਂਦਾ ਹੈ। ਇਸੇ ਤਹਿਤ ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਂਸਰ ਲਾ-ਇਲਾਜ਼ ਨਹੀਂ, ਇਸ ਸੰਬੰਧੀ ਜਾਗਰੂਕ ਹੋਣ ਦੀ ਲੌੜ ਹੈ |
ਹੁਣ ਸਾਡਾ ਦੇਸ਼ ਆਧੁਨਿਕ ਤਕਨੀਕਾਂ ਜ਼ਰੀਏ ਇਸ ਲਾ-ਇਲਾਜ਼ ਬਿਮਾਰੀ ਦੇ ਇਲਾਜ਼ ਲਈ ਸਮਰੱਥ ਹੈ…ਰਾਸ਼ਟਰੀ ਕੈਂਸਰ ਜਾਗਰੂਕ ਦਿਵਸ ਮੌਕੇ ਆਓ ਪ੍ਰਣ ਕਰੀਏ…ਜਾਗਰੂਕ ਹੋਈਏ ਤੇ ਜਾਗਰੂਕ ਕਰੀਏ….ਇਸ ਭਿਆਨਕ ਰੋਗ ਨੂੰ ਮਿਲ ਕੇ ਹਰਾਈਏ…