ਚੰਡੀਗੜ੍ਹ 05 ਨਵੰਬਰ 2022: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੁਆਰਾ ਟਵਿੱਟਰ (Twitter) ਦੀ ਵਾਗਡੋਰ ਸੰਭਾਲਣ ਤੋਂ ਕੁਝ ਦਿਨ ਬਾਅਦ, ਕੰਪਨੀ ਨੇ ਆਪਣੇ ਅੱਧੇ ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਰਮਚਾਰੀ ਭਾਰਤੀ ਮੂਲ ਦੇ ਹਨ। ਇਸ ਕਾਰਵਾਈ ਦੇ ਵਿਚਕਾਰ ਟਵਿੱਟਰ ਦੇ ਸੰਸਥਾਪਕ ਜੈਕ ਡੋਰਸੀ ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਹੈ।
ਡੋਰਸੀ ਨੇ ਇੱਕ ਟਵੀਟ (Twitter) ਵਿੱਚ ਕਿਹਾ, “ਟਵਿੱਟਰ ‘ਤੇ ਅਤੀਤ ਅਤੇ ਵਰਤਮਾਨ ਵਿੱਚ ਕੰਮ ਕਰਨ ਵਾਲੇ ਲੋਕ ਬਹੁਤ ਪ੍ਰਤਿਭਾਸ਼ਾਲੀ ਹਨ। ਉਹ ਇੱਕ ਰਸਤਾ ਲੱਭ ਲੈਣਗੇ, ਭਾਵੇਂ ਸਮਾਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ। ਮੈਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੇ ਲੋਕ ਮੇਰੇ ਨਾਲ ਨਾਰਾਜ਼ ਹਨ। ਮੈਂ ਸਹਿਮਤ ਹਾਂ ਕਿ ਮੇਰੇ ਕਾਰਨ ਕਈ ਜਣੇ ਇਸ ਸਥਿਤੀ ਵਿੱਚ ਹਨ । ਮੈਂ ਇਸ ਕੰਪਨੀ ਦਾ ਆਕਾਰ ਬਹੁਤ ਜਲਦੀ ਵਧਾ ਲਿਆ ਹੈ, ਇਸ ਲਈ ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ।