Kostroma

ਰੂਸ ਦੇ ਕੋਸਟ੍ਰੋਮਾ ‘ਚ ਇੱਕ ਕੈਫੇ ‘ਚ ਲੱਗੀ ਭਿਆਨਕ ਅੱਗ, 15 ਜਣਿਆਂ ਦੀ, ਬਚਾਅ ਕਾਰਜ ਜਾਰੀ

ਚੰਡੀਗੜ੍ਹ 05 ਨਵੰਬਰ 2022: ਰੂਸ ਦੇ ਸ਼ਹਿਰ ਕੋਸਟ੍ਰੋਮਾ (Kostroma) ‘ਚ ਸ਼ਨੀਵਾਰ ਨੂੰ ਇਕ ਕੈਫੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 15 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜ਼ਖਮੀ ਹੋ ਗਏ ਹਨ । ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੱਲੋਂ ਫਲੇਅਰ ਗਨ ਦੀ ਵਰਤੋਂ ਕਰਨ ਤੋਂ ਬਾਅਦ ਕੈਫੇ ਨੂੰ ਅੱਗ ਲੱਗ ਗਈ।

ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਦੀ ਇਕ ਰਿਪੋਰਟ ਵਿਚ ਕਿਹਾ ਕਿ ਅੱਗ ਲੱਗਣ ਤੋਂ ਕੁਝ ਦੇਰ ਪਹਿਲਾਂ ਕੈਫੇ ਵਿਚ ਝਗੜਾ ਹੋਇਆ ਸੀ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਫਲੇਅਰ ਗਨ ਦੀ ਵਰਤੋਂ ਨਾਲ ਸਬੰਧਤ ਸੀ ਜਾਂ ਨਹੀਂ। ਬਚਾਅ ਕਰਮਚਾਰੀਆਂ ਨੇ 250 ਜਣਿਆਂ ਨੂੰ ਕੈਫੇ ਤੋਂ ਸੁਰੱਖਿਅਤ ਬਾਹਰ ਕੱਢਿਆ। ਅੱਗ ਦੌਰਾਨ ਕੈਫੇ ਦੀ ਛੱਤ ਡਿੱਗ ਗਈ, ਜਿਸ ਨੇ 3,500 ਵਰਗ ਮੀਟਰ ਤੋਂ ਵੱਧ ਖੇਤਰ ਨੂੰ ਕਵਰ ਕੀਤਾ।

ਅੱਗ ਬੁਝਾਉਣ ਲਈ ਫਾਇਰਫਾਈਟਰਜ਼ ਨੂੰ ਪੰਜ ਘੰਟੇ ਲੱਗ ਗਏ ਅਤੇ ਸਾਵਧਾਨੀ ਵਜੋਂ ਨੇੜਲੇ ਇਮਾਰਤਾਂ ਵਿੱਚ ਰਹਿੰਦੇ ਦਰਜਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੋਸਟ੍ਰੋਮਾ (Kostroma)  ਮਾਸਕੋ ਤੋਂ ਲਗਭਗ 340 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ ਅਤੇ 270,000 ਦੀ ਆਬਾਦੀ ਵਾਲਾ ਇੱਕ ਸ਼ਹਿਰ ਹੈ।

Scroll to Top