ਚੰਡੀਗੜ੍ਹ 02 ਨਵੰਬਰ 2022: (IND vs BAN T20) ਟੀ-20 ਵਿਸ਼ਵ ਕੱਪ 2022 ਵਿੱਚ ਅੱਜ ਸੁਪਰ-12 ਦੌਰ ਦੇ ਗਰੁੱਪ-2 ਵਿੱਚ ਭਾਰਤ (India) ਦਾ ਸਾਹਮਣਾ ਬੰਗਲਾਦੇਸ਼ (Bangladesh) ਨਾਲ ਹੋਵੇਗਾ। ਭਾਰਤੀ ਟੀਮ ਦਾ ਸੁਪਰ-12 ਦਾ ਇਹ ਮੈਚ ਸੈਮੀਫਾਈਨਲ ‘ਚ ਪਹੁੰਚਣ ਲਈ ਕਾਫੀ ਅਹਿਮ ਹੈ, ਭਾਰਤੀ ਟੀਮ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ ਵਿੱਚ ਬਰਕਰਾਰ ਰਹਿਣਾ ਚਾਹੇਗੀ |
ਭਾਰਤ ਨੂੰ ਪਿਛਲੇ ਮੈਚ ਵਿੱਚ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਭਾਰਤੀ ਟੀਮ ਦਾ ਸਮੀਕਰਨ ਥੋੜ੍ਹਾ ਵਿਗੜ ਗਿਆ ਹੈ ਪਰ ਅੱਜ ਬੰਗਲਾਦੇਸ਼ ਖ਼ਿਲਾਫ਼ ਜਿੱਤ ਦਾ ਰਾਹ ਆਸਾਨ ਹੋ ਜਾਵੇਗਾ। ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਬੰਗਲਾਦੇਸ਼ ਛੇ ਸਾਲ ਬਾਅਦ ਆਹਮੋ-ਸਾਹਮਣੇ ਹੋ ਰਹੇ ਹਨ। ਇਸ ਤੋਂ ਪਹਿਲਾਂ 2016 ਵਿਸ਼ਵ ਕੱਪ ‘ਚ ਭਾਰਤੀ ਟੀਮ ਨੇ 23 ਮਾਰਚ ਨੂੰ ਬੰਗਲਾਦੇਸ਼ ‘ਤੇ ਸਿਰਫ਼ ਇਕ ਦੌੜ ਨਾਲ ਮੈਚ ਜਿੱਤਿਆ ਸੀ।