Mohali RPG attack

ਮੋਹਾਲੀ ਆਰ.ਪੀ.ਜੀ. ਹਮਲੇ ਮਾਮਲੇ ‘ਚ ਅਦਾਲਤ ਨੇ ਮੁਲਜ਼ਮ ਤੌਸੀਫ਼ ਚਿਸ਼ਤੀ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ

ਚੰਡੀਗੜ੍ਹ 27 ਅਕਤੂਬਰ 2022: ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰਜ਼ (Mohali Intelligence Headquarters) ‘ਤੇ ਹੋਏ ਆਰ.ਪੀ.ਜੀ. ਹਮਲੇ ਮਾਮਲੇ ‘ਚ ਅਜਮੇਰ ਤੋਂ ਗ੍ਰਿਫਤਾਰ ਤੌਸੀਫ਼ ਚਿਸ਼ਤੀ ਨੂੰ ਅੱਜ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਤੌਸੀਫ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਜਿਕਰਯੋਗ ਹੈ ਕਿ ਤੌਸੀਫ਼ ਚਿਸ਼ਤੀ ‘ਤੇ ਮੋਹਾਲੀ ਆਰ.ਪੀ.ਜੀ. ਹਮਲੇ ਮਾਮਲੇ ਦੇ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਪਨਾਹ ਦੇਣ ਦੋਸ਼ ਲੱਗੇ ਹਨ | 22 ਸਤੰਬਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਕਿ ”ਆਰਪੀਜੀ ਹਮਲੇ ਦੇ ਮਾਮਲੇ ‘ਚ ਮੁੱਖ ਦੋਸ਼ੀ ਚਰਤ ਤੋਂ ਪੁੱਛਗਿੱਛ ਤੋਂ ਬਾਅਦ ਇਕ ਏ.ਕੇ.-56 ਰਾਈਫਲ ਬਰਾਮਦ ਕੀਤੀ ਗਈ ਹੈ ਅਤੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕੀਤਾ ਗਿਆ ਮੁਹੰਮਦ ਤੌਸੀਫ ਕੈਨੇਡਾ ਸਥਿਤ ਲੰਡਾ ਦਾ ਕਰੀਬੀ ਹੈ।

Scroll to Top