ਚੰਡੀਗੜ੍ਹ 27 ਅਕਤੂਬਰ 2022: ਅਮਰੀਕਾ ਦੇ ਟੈਕਸਾਸ ਦੀ ਇੱਕ ਸੂਬਾਈ ਅਦਾਲਤ ਨੇ ਦੇਸ਼ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਤੰਬਰ 2019 ਵਿੱਚ ਡਿਊਟੀ ਦੌਰਾਨ ਸੋਲਿਸ ਨੇ ਦਿਨ ਦਿਹਾੜੇ ਧਾਲੀਵਾਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਸੰਦੀਪ ਧਾਲੀਵਾਲ ਹੈਰਿਸ ਕਾਊਂਟੀ ਵਿਭਾਗ ਦੇ ਪਹਿਲੇ ਸਿੱਖ ਡਿਪਟੀ ਅਫਸਰ ਸਨ। ਦੱਸਿਆ ਜਾ ਰਿਹਾ ਕਿ ਸੋਲਿਸ ਨੂੰ ਪੈਰੋਲ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਸੀ। ਧਾਲੀਵਾਲ ਨੇ ਸੋਲਿਸ ਨੂੰ ਪੈਰੋਲ ਦੀ ਉਲੰਘਣਾ ਦੇ ਦੋਸ਼ੀ ਫੜਿਆ ਸੀ।
ਸੋਲਿਸ ਨੂੰ ਉਪ ਪੁਲਿਸ ਅਧਿਕਾਰੀ ਧਾਲੀਵਾਲ ਦੀ ਹੱਤਿਆ ਦੇ ਦੋਸ਼ੀ ਪਾਏ ਜਾਣ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਸਜ਼ਾ ਸੁਣਾਈ ਗਈ ਸੀ। ਹੈਰਿਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਕਿਮ ਓਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਸੋਲਿਸ ਲਈ ਮੌਤ ਦੀ ਸਜ਼ਾ ਦੀ ਅਪੀਲ ਕੀਤੀ ਹੈ। ਇਸ ਫੈਸਲੇ ਤੋਂ ਬਾਅਦ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ।