Sri Muktsar Sahib

ਪੁਲਿਸ ਨੇ ਸੜਕੀ ਹਾਦਸੇ ਰੋਕਣ ਲਈ ਚਲਾਇਆ ਅਭਿਆਨ, ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦਾ ਪੜਾਇਆ ਪਾਠ

ਸ੍ਰੀ ਮੁਕਤਸਰ ਸਾਹਿਬ 27 ਅਕਤੂਬਰ 2022: ਸੜਕੀ ਹਾਦਸਿਆਂ ਨੂੰ ਰੋਕਣ ਲਈ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਜ਼ਿਲ੍ਹਾ ਪੁਲਿਸ ਵਲੋਂ ਇੱਕ ਅਭਿਆਨ ਚਲਾਇਆ ਗਿਆ | ਸੜਕੀ ਹਾਦਸੇ ਰੋਕਣ ਲਈ ਜ਼ਿਲ੍ਹਾ ਪੁਲਿਸ ਸਖ਼ਤ ਰੁਖ਼ ਅਖਤਿਆਰ ਕਰਦੀ ਨਜਰ ਆ ਰਹੀ ਹੈ। ਇਸਦੇ ਨਾਲ ਹੀ ਪੁਲਿਸ ਨੇ ਵਹੀਕਲ ਚਲਾ ਰਹੇ ਨਾਬਾਲਿਗ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ (Traffic Rules)ਦਾ ਪਾਠ ਪੜਾਇਆ |

ਸ਼ਹਿਰ ਦੇ ਬੂਡ਼ਾਗੁੱਜਰ ਰੋਡ ਰੇਲਵੇ ਫਾਟਕ, ਲਿਟਲ ਫਲਾਵਰ ਸਕੂਲ ਅਤੇ ਇਸਦੀ ਬੈਕਸਾਈਡ ਖੇਤਰਾਂ ‘ਚ ਵੱਖ-ਵੱਖ ਟੀਮਾਂ ਬਣਾ ਕੇ ਜ਼ਿਲ੍ਹਾ ਪੁਲਿਸ ਨੇ ਸਕੂਲ ਟਾਈਮ ‘ਚ ਮੋਟਰਸਾਇਕਲ ਚਲਾ ਕੇ ਸਕੂਲ ਪਹੁੰਚ ਰਹੇ ਨਾਬਾਲਿਗ ਵਿਦਿਆਰਥੀਆਂ ਨੂੰ ਜਿੱਥੇ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਇਆ, ਉੱਥੇ ਹੀ ਚਲਾਨ ਵੀ ਕੱਟੇ ।

ਇਸ ਮੌਕੇ ਐਸਪੀ ਕੁਲਵੰਤ ਰਾਏ ਤੇ ਡੀਐਸਪੀ ਜਗਦੀਸ਼ ਕੁਮਾਰ ਦੀ ਮੌਜੂਦਗੀ ‘ਚ ਪੁਲਿਸ ਟੀਮ ਵੱਲੋਂ 50 ਚਲਾਨ ਕੱਟੇ ਜਾ ਚੁੱਕੇ ਸਨ। ਜਦਕਿ ਪੁਲਿਸ ਨੇ ਤਿੰਨ-ਚਾਰ ਮੋਟਰਸਾਈਕਲ ਵੀ ਬਾਉਂਡ ਕੀਤੇ ਹਨ । ਡੀਐਸਪੀ ਜਗਦੀਸ਼ ਕੁਮਾਰ ਨੇ ਕਿਹਾ ਕਿ ਆਉਂਦੇ ਦਿਨਾਂ ‘ਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।

Scroll to Top