Virat Kohli

ICC T20I Rankings: ਵਿਰਾਟ ਕੋਹਲੀ ਚੋਟੀ ਦੇ ਬੱਲੇਬਾਜ਼ਾਂ ‘ਚ ਮੁੜ ਹੋਏ ਸ਼ਾਮਲ, ਜਾਣੋ! ਤਾਜ਼ਾ ਰੈਂਕਿੰਗ

ਚੰਡੀਗੜ੍ਹ 26 ਅਕਤੂਬਰ 2022: ਭਾਰਤੀ ਟੀਮ (Virat Kohli) ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਇੱਕ ਵਾਰ ਫਿਰ ਚੋਟੀ ਦੇ ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਏ ਹਨ। ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਵਿਰਾਟ ਨੂੰ ਪੰਜ ਸਥਾਨਾਂ ਦਾ ਫਾਇਦਾ ਹੋਇਆ ਹੈ। ਵਿਰਾਟ ਹੁਣ ਨੌਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਹੁਣ ਉਹ ਤੀਜੇ ਸਥਾਨ ‘ਤੇ ਖਿਸਕ ਗਿਆ ਹੈ।

ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਨੇ ਆਸਟ੍ਰੇਲੀਆ ਖਿਲਾਫ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਉਹ ਦੂਜੇ ਨੰਬਰ ‘ਤੇ ਆ ਗਏ ਹਨ। ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਪਹਿਲੇ ਸਥਾਨ ‘ਤੇ ਬਰਕਰਾਰ ਹਨ।ਵਿਰਾਟ ਨੇ ਪਾਕਿਸਤਾਨ ਖਿਲਾਫ 53 ਗੇਂਦਾਂ ‘ਚ ਨਾਬਾਦ 82 ਦੌੜਾਂ ਬਣਾਈਆਂ। ਵਿਰਾਟ ਨੇ ਇਸ ਪਾਰੀ ਵਿੱਚ ਛੇ ਚੌਕੇ ਤੇ ਚਾਰ ਛੱਕੇ ਲਾਏ ਸਨ । ਵਿਰਾਟ ਦੀ ਇਸ ਦਮਦਾਰ ਪਾਰੀ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ।

ਕੋਹਲੀ ਨੂੰ ਆਈਸੀਸੀ ਰੈਂਕਿੰਗ ਵਿੱਚ ਇਸ ਪਾਰੀ ਦਾ ਫਾਇਦਾ ਹੋਇਆ ਹੈ ਅਤੇ ਉਹ ਚੋਟੀ ਦੇ 10 ਬੱਲੇਬਾਜ਼ਾਂ ਵਿੱਚ ਵਾਪਸੀ ਕਰ ਗਿਆ ਹੈ। ਇਸ ਦੇ ਨਾਲ ਹੀ ਇਸ ਮੈਚ ‘ਚ ਸੂਰਿਆਕੁਮਾਰ ਯਾਦਵ ਫੇਲ ਹੋ ਰਹੇ ਸਨ। ਉਸ ਨੇ 10 ਗੇਂਦਾਂ ‘ਚ 15 ਦੌੜਾਂ ਬਣਾਈਆਂ ਸਨ ਅਤੇ ਉਹ ਹੁਣ ਤੀਜੇ ਸਥਾਨ ‘ਤੇ ਖਿਸਕ ਗਿਆ ਹਨ |

Scroll to Top