COP-27 climate summit

ਕਿੰਗ ਚਾਰਲਸ III ਵਲੋਂ ਰਿਸ਼ੀ ਸੁਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਨਿਯੁਕਤ

ਲੁਧਿਆਣਾ 25 ਅਕਤੂਬਰ 2022: ਬਰਤਾਨੀਆ ਦੇ ਨਾਮਜ਼ਦ ਰਿਸ਼ੀ ਸੁਨਕ (Rishi Sunak) ਨੇ ਲੰਡਨ ਦੇ ਬਕਿੰਘਮ ਪੈਲੇਸ ਵਿਖੇ ਕਿੰਗ ਚਾਰਲਸ III ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਿਸ਼ੀ ਸੁਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ | ਕਿੰਗ ਚਾਰਲਸ ਨੇ ਸੁਨਕ ਨੂੰ ਸਰਕਾਰ ਬਣਾਉਣ ਲਈ ਕਿਹਾ। ਉਹ ਹੁਣ ਡਾਊਨਿੰਗ ਸਟ੍ਰੀਟ ਜਾ ਰਹੇ ਹਨ, ਜਿਥੇ ਆਪਣੀ ਪਲੇਠੀ ਵਜ਼ਾਰਤ ਦਾ ਗਠਨ ਕਰਨਗੇ |

ਬ੍ਰਿਟੇਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਸੋਮਵਾਰ ਨੂੰ ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਸੀ। ਸੁਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਭਾਰਤੀ ਹਨ। ਸਹੁੰ ਚੁੱਕਣ ਤੋਂ ਬਾਅਦ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸੰਬੋਧਨ ਵੀ ਕਰਨਗੇ। ਰਿਸ਼ੀ ਸੁਨਕ ਥੋੜ੍ਹੀ ਦੇਰ ਬਾਅਦ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

Scroll to Top