forest scam case

ਵਿਜੀਲੈਂਸ ਬਿਊਰੋ ਦੇ ਨਾਲ ਹੁਣ ਈਡੀ ਵੀ ਬਹੁ-ਕਰੋੜੀ ਜੰਗਲਾਤ ਘੁਟਾਲੇ ਮਾਮਲੇ ਦੀ ਕਰੇਗੀ ਜਾਂਚ

ਚੰਡੀਗੜ੍ਹ 25 ਅਕਤੂਬਰ 2022: ਪੰਜਾਬ ਵਿਚ ਬਹੁ-ਕਰੋੜੀ ਜੰਗਲਾਤ ਘੁਟਾਲੇ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਹੁਣ ਇਸ ਘੁਟਾਲੇ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਨਾਲ-ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੀ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇਸ ਮਾਮਲੇ ਨਾਲ ਸਬੰਧਤ ਰਿਕਾਰਡ ਈਡੀ ਨੂੰ ਸੌਂਪ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਜੰਗਲਾਤ ਵਿਭਾਗ ‘ਚ ਹੋਏ ਕਰੋੜਾਂ ਰੁਪਏ ਦੇ ਘਪਲੇ ‘ਤੇ ਈਡੀ ਲੰਬੇ ਸਮੇਂ ਤੋਂ ਨਜ਼ਰ ਸੀ। ਦੱਸਿਆ ਜਾ ਰਿਹਾ ਹੈ ਕਿ ਜੰਗਲਾਤ ਵਿਭਾਗ ‘ਚ ਤਾਇਨਾਤੀ ਤੋਂ ਲੈ ਕੇ ਖ਼ੈਰ ਦੀ ਲੱਕੜ ਵੇਚਣ ਤੋਂ ਲੈ ਕੇ ਟ੍ਰੀ ਗਾਰਡ ਲਗਾਉਣ ਅਤੇ ਮਾਈਨਿੰਗ ਕਰਨ ਤੱਕ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਸੀ।

ਈਡੀ ਨੇ ਸਤੰਬਰ ਮਹੀਨੇ ਵਿੱਚ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਅਦਾਲਤ ਰਾਹੀਂ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਤੋਂ ਇਸ ਕੇਸ ਨਾਲ ਸਬੰਧਤ ਰਿਕਾਰਡ ਮੰਗਿਆ ਸੀ | ਇਸ ਘੁਟਾਲੇ ਵਿਚ ਕਾਂਗਰਸ ਸਰਕਾਰ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ, ਉਨ੍ਹਾਂ ਦੇ ਭਤੀਜੇ ਦਲਜੀਤ ਸਿੰਘ, ਪੰਜਾਬ ਦੇ ਮੁੱਖ ਕਨਵੀਨਰ ਪ੍ਰਵੀਨ ਕੁਮਾਰ, ਡੀਐਫਓ ਗੁਰਅਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਸਮੇਤ ਕਈ ਲੋਕਾਂ ਦੀ ਭੂਮਿਕਾ ਸਾਹਮਣੇ ਆਈ ਸੀ।

Scroll to Top