Rishi Sunak

CM ਮਾਨ ਨੇ ਰਿਸ਼ੀ ਸੁਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ’ਤੇ ਦਿੱਤੀ ਵਧਾਈ, ਕਹੀ ਇਹ ਗੱਲ

ਚੰਡੀਗੜ੍ਹ 25 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮੂਲ ਦੇ ਆਗੂ ਰਿਸ਼ੀ ਸੁਨਕ (Rishi Sunak) ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਉਮੀਦ ਕਰਦਾ ਹਾਂ ਕਿ ਤੁਹਾਡੀ ਅਗਵਾਈ ਵਿੱਚ ਯੂ ਕੇ ਅਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ | ਦੀਵਾਲੀ ਦੀ ਰਾਤ ਮਿਲੀ ਇਸ ਖ਼ਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਰੌਣਕ ਨੂੰ ਹੋਰ ਵਾਧਾ ਦਿੱਤਾ ਹੈ |

ਦੂਜੇ ਪਾਸੇ ਰਿਸ਼ੀ ਸੁਨਕ ਦੇ ਸਹੁਰੇ ਅਤੇ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਨੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਆਪਣੀ ਪਹਿਲੀ ਪ੍ਰਤੀਕਿਰਿਆ ‘ਚ ਉਨ੍ਹਾਂ ਨੇ ਕਿਹਾ, ‘ਮੈਨੂੰ ਰਿਸ਼ੀ ‘ਤੇ ਮਾਣ ਹੈ, ਉਸ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।’

42 ਸਾਲਾ ਸੁਨਕ (Rishi Sunak) ਨੇ ਐਤਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਪ੍ਰਧਾਨ ਮੰਤਰੀ ਉਮੀਦਵਾਰੀ ਦੀ ਦੌੜ ਜਿੱਤੀ। ਉਹ ਇੱਕ ਭਾਰਤੀ ਵਜੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਵਾਗਡੋਰ ਸੰਭਾਲਣ ਵਾਲੇ ਪਹਿਲੇ ਭਾਰਤੀ ਹਨ। ਆਪਣੇ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਨਰਾਇਣ ਮੂਰਤੀ ਨੇ ਕਿਹਾ, ‘ਵਧਾਈ ਰਿਸ਼ੀ, ਸਾਨੂੰ ਤੁਹਾਡੇ ‘ਤੇ ਮਾਣ ਹੈ ਅਤੇ ਅਸੀਂ ਤੁਹਾਡੀ ਸਫਲਤਾ ਦੀ ਕਾਮਨਾ ਕਰਦੇ ਹਾਂ।’ ਇਹ ਗੱਲ ਮੂਰਤੀ ਨੇ ਪੀਟੀਆਈ ਨੂੰ ਇੱਕ ਈਮੇਲ ਵਿੱਚ ਆਪਣੇ ਪਹਿਲੇ ਜਵਾਬ ਵਿੱਚ ਕਹੀ।

ਇੱਕ ਫਾਰਮਾਸਿਸਟ ਮਾਂ ਅਤੇ ਡਾਕਟਰ ਪਿਤਾ ਦੇ ਪੁੱਤਰ, ਸੁਨਕ ਨੇ ਇੰਗਲੈਂਡ ਦੇ ਸਭ ਤੋਂ ਮਸ਼ਹੂਰ ਸਕੂਲਾਂ ਵਿੱਚੋਂ ਇੱਕ, ਵਿਨਚੈਸਟਰ ਅਤੇ ਫਿਰ ਆਕਸਫੋਰਡ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ। ਫਿਰ ਉਸਨੇ ਗੋਲਡਮੈਨ ਸਾਕਸ ਗਰੁੱਪ ਇੰਕ ਵਿੱਚ ਤਿੰਨ ਸਾਲ ਕੰਮ ਕੀਤਾ। 42 ਸਾਲਾ ਰਿਸ਼ੀ ਸੁਨਕ 200 ਸਾਲਾਂ ਤੋਂ ਵੱਧ ਬ੍ਰਿਟੇਨ ਦੀ ਰਾਜਨੀਤੀ ਵਿੱਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵੀ ਹੋਣਗੇ।

Scroll to Top