ਚੰਡੀਗੜ੍ਹ 17 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਵਿਚ 03 ਅਕਤੂਬਰ ਨੂੰ ਮਾਨ ਸਰਕਾਰ ਵਲੋਂ ਪੇਸ਼ ਕੀਤੇ ਗਏ ਭਰੋਸੇਗੀ ਮਤੇ ‘ਤੇ ਵੋਟਿੰਗ ਹੋਈ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸਦੇ ਨਾਲ ਹੁਣ ਪੰਜਾਬ ਵਿਧਾਨ ਸਭਾ ਵਿਚ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਭਰੋਸਗੀ ਮਤੇ ਉਤੇ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਵਿਚ ਰਿਕਾਰਡ ਦਰੁੱਸਤ ਕੀਤਾ ਗਿਆ ਹੈ, ਜਿਸ ਮੁਤਾਬਕ ਭਰੋਸੇਗੀ ਮਤੇ ਦੇ ਹੱਕ ਵਿਚ 91 ਵੋਟਾਂ ਹੀ ਪਈਆਂ ਹਨ।
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਲਿਖਤੀ ਬੇਨਤੀ ਕਰ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਿਹਾ ਸੀ ਕਿ ਰਿਕਾਰਡ ਦਰੁੱਸਤ ਕੀਤਾ ਜਾਵੇ, ਉਨ੍ਹਾਂ ਨੇ ਮਾਨ ਸਰਕਾਰ ਵਲੋਂ ਪੇਸ਼ ਕੀਤੇ ਭਰੋਸੇਗੀ ਮਤੇ ਦੇ ਹੱਕ ਵਿਚ ਵੋਟਾਂ ਨਹੀਂ ਪਾਈਆਂ। ਭਰੋਸੇਗੀ ਮਤੇ ਦੀ ਵੋਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਸੀ ਕਿ ਕੁੱਲ 93 ਵਿਧਾਇਕ ਵੋਟਿੰਗ ਵੇਲੇ ਹਾਜ਼ਰ ਸਨ ਜਿਨ੍ਹਾਂ ਸਭ ਨੇ ਮਤੇ ਦੇ ਹੱਕ ਵਿਚ ਵੋਟਾਂ ਪਾਈਆਂ ਹਨ।