ਚੰਡੀਗੜ੍ਹ 12 ਅਕਤੂਬਰ 2022: ਗੋਆ ‘ਚ ਅੱਜ ਭਾਰਤੀ ਸੈਨਾ ਦਾ ਮਿਗ-29ਕੇ ਲੜਾਕੂ ਜਹਾਜ਼ (MiG-29K Fighter Aircraft) ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਗੋਆ ਦੇ ਤੱਟ ‘ਤੇ ਇਕ ਰੁਟੀਨ ਸਵਾਰੀ ਦੌਰਾਨ ਬੇਸ ‘ਤੇ ਪਰਤਦੇ ਸਮੇਂ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਾਇਲਟ ਬਾਹਰ ਨਿਕਲਣ ‘ਚ ਕਾਮਯਾਬ ਰਿਹਾ, ਜਿਸ ਨਾਲ ਉਸ ਦੀ ਜਾਨ ਬਚ ਗਈ। ਭਾਰਤੀ ਜਲ ਸੈਨਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਰੂਸ ਦੀ ਮਿਕੋਯਾਂਗ ਕੰਪਨੀ ਵੱਲੋਂ ਤਿਆਰ ਕੀਤੇ ਗਏ ਮਿਗ-29 ਜਹਾਜ਼ ਭਾਰਤੀ ਫੌਜ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਹਵਾਈ ਸੈਨਾ ਵਿੱਚ ਇਸਦੀ ਗਿਣਤੀ 70 ਦੇ ਕਰੀਬ ਹੈ। ਹਵਾਈ ਸੈਨਾ ਦੇ ਨਾਲ-ਨਾਲ ਭਾਰਤੀ ਜਲ ਸੈਨਾ ਵੀ ਇਸ ਜਹਾਜ਼ ਦੀ ਵਰਤੋਂ ਕਰਦੀ ਹੈ।