ਕੋਰਟ

ਲਖੀਮਪੁਰ ਖੀਰੀ ਮਾਮਲਾ : ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਲਖੀਮਪੁਰ ਖੀਰੀ ਮਾਮਲੇ ਦੀ ਸੁਣਵਾਈ

ਚੰਡੀਗੜ੍ਹ, 7 ਅਕਤੂਬਰ 2021 : ਲਖੀਮਪੁਰ ‘ਚ ਹੋਈ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ | ਜਿਸ ਤੋਂ ਬਾਅਦ ਅੱਜ ਸਾਰੇ ਮਾਮਲੇ ਤੇ ਸੁਣਵਾਈ ਕੀਤੀ ਜਾਵੇਗੀ | ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲਾ ਬੈਂਚ ਕੇਸ ਦੀ ਸੁਣਵਾਈ ਕਰੇਗਾ ਜਦੋਂਕਿ ਹੋਰਨਾਂ ਜੱਜਾਂ ਵਿੱਚ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਹਿਮਾ ਕੋਹਲੀ ਸ਼ਾਮਲ ਹੋਣਗੇ |

ਲਖੀਮਪੁਰ ਘਟਨਾ ‘ਚ 4 ਕਿਸਾਨਾਂ ‘ਤੇ ਇੱਕ ਪੱਤਰਕਾਰ ਸਮੇਤ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ | ਜਿਸ ਤੋਂ ਬਾਅਦ ਲੋਕਾਂ ਤੇ ਵਿੱਚ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ | ਜਿਸ ਤੋਂ ਬਾਅਦ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਟਵੀਟ ਕਰਕੇ ਸਿਖਰਲੀ ਅਦਾਲਤ ਨੂੰ ਲਖੀਮਪੁਰ ਹਿੰਸਾ ਦਾ ‘ਖ਼ੁਦ ਨੋਟਿਸ’ ਲੈਣ ਦੀ ਅਪੀਲ ਕੀਤੀ ਗਈ, ਅਤੇ ਹੋਰ ਦੋ ਵਕੀਲਾਂ ਨੇ ਲਿਖਿਆ ਕਿ ‘ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀਆਂ ਹੱਤਿਆਵਾਂ ਨਾਲ ਜੁੜੇ ਕੇਸ ਦੀ ਸੰਜੀਦਗੀ ਨੂੰ ਵੇਖਦਿਆਂ ਅਦਾਲਤ ਵੱਲੋਂ ਦਖ਼ਲ ਦੇਣਾ ਬਣਦਾ ਹੈ।’’

Scroll to Top