ਖੁਰਾਕ ਮੰਤਰੀ ਆਸ਼ੂ

ਖੁਰਾਕ ਮੰਤਰੀ ਆਸ਼ੂ ਨੇ ਖਰੀਫ ਸੀਜਨ 2021-22 ਲਈ ਮਾਰਕੀਟ ਕਮੇਟੀ ਪੱਧਰ ਨੂੰ ਫਲਾਇੰਗ ਸੁਕੈਡ ਬਣਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ

ਚੰਡੀਗੜ੍ਹ, 3 ਅਕਤੂਬਰ 2021 : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ  ਭਾਰਤ ਭੂਸ਼ਨ ਆਸ਼ੂ ਦੇ ਹੁਕਮਾਂ ਅਨੁਸਾਰ  ਝੋਨੇ ਦੀ ਰੀਸਾਇਕਲਿੰਗ/ ਬੋਗਸ ਬਿਲਿੰਗ ਨੂੰ ਪੂਰੀ ਤਰ੍ਹਾਂ ਰੋਕਣ ਲਈ  ਸੂਬੇ ਦੇ ਹਰੇਕ ਜਿਲ੍ਹੇ ਵਿੱਚ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਹਰੇਕ ਮਾਰਕੀਟ ਕਮੇਟੀ ਦੇ ਪੱਧਰ ‘ਤੇ ਦੂਜੇ ਰਾਜਾਂ ਤੋਂ ਅਣ – ਅਧਿਕਾਰਤ ਆਉਣ ਵਾਲੇ ਝੋਨੇ / ਚਾਵਲ ਦੀ ਚੈਕਿੰਗ ਕਰਨ ਲਈ ਇਕ  ਉਡਣ ਦਸਤੇ  ਦਾ ਗਠਨ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ  ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਹਦਾਇਤਾਂ ਅਨੁਸਾਰ ਗਠਿਤ ਕੀਤੇ ਜਾਣ ਵਾਲੇ ਹਰੇਕ ਉਡਣ ਦਸਤੇ ਵਿਚ  ਡਿਪਟੀ ਕਮਿਸ਼ਨਰ ਦਾ ਨੁਮਾਇੰਦਾਂ , ਮੰਡੀ ਬੋਰਡ , ਕਰ ਅਤੇ ਆਬਕਾਰੀ ਵਿਭਾਗ /ਜੀ.ਐੱਸ.ਟੀ ਵਿੰਗ ਅਤੇ ਪੁਲਿਸ ਵਿਭਾਗ ਦਾ ਨੁਮਾਇੰਦਾ ਮੈਂਬਰ ਵਜੋਂ ਸ਼ਾਮਲ ਹੋਵਗੇ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ  ਟੀਮਾਂ ਵੱਲੋਂ ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿੱਚ ਖਾਸ ਤੋਰ ਤੇ ਰੋਜ਼ਾਨਾ ਸ਼ਾਮ / ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗੈਰ ਕਾਨੂੰਨੀ ਝੋਨੇ / ਚਾਵਲ ਦੇ ਪਾਏ ਜਾਣ ਵਾਲੇ ਟਰੱਕ / ਗੁਦਾਮ ਜਬਤ ਕਰਦੇ ਹੋਏ ਰਿਪੋਰਟ ਡਿਪਟੀ ਕਮਿਸ਼ਨਰਜ਼ ਨੂੰ ਪੇਸ਼ ਕੀਤੀ ਜਾਵੇਗੀ , ਜਿਨ੍ਹਾਂ ਵੱਲੋਂ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਅੱਗੇ ਰਿਪੋਰਟ ਖੁਰਾਕ ਤੇ ਸਪਲਾਈਜ਼ ਵਿਭਾਗ ਨੂੰ ਭੇਜੀ ਜਾਵੇਗੀ ।
Scroll to Top