Sri Muktsar Sahib

ਸਕੂਲੀ ਰਾਸ਼ਟਰੀ ਖੇਡਾਂ ‘ਚ ਕਰਾਟਿਆਂ ‘ਚ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਜਿੱਤੇ ਸੋਨ ਤੇ ਕਾਂਸੀ ਤਮਗੇ

ਸ੍ਰੀ ਮੁਕਤਸਰ ਸਾਹਿਬ 30 ਸਤੰਬਰ 2022: ਬੰਗਲੌਰ ਵਿਚ ਹੋਈਆਂ ਸਕੂਲਾਂ ਦੀਆਂ ਰਾਸ਼ਟਰੀ ਖੇਡਾਂ ਵਿਚ ਕਰਾਟਿਆਂ ਵਿਚ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਵਿਦਿਆਰਥੀਆਂ ਨੇ ਸੋਨ ਅਤੇ ਕਾਂਸੇ ਤਮਗੇ ਜਿੱਤੇ ਹਨ। ਇਨ੍ਹਾਂ ਵਿਦਿਆਰਥੀਆਂ ਦਾ ਸ੍ਰੀ ਮੁਕਤਸਰ ਸਾਹਿਬ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ।

ਬੈਗਲੌਰ ਵਿਚ ਹੋਈਆਂ ਇਨ੍ਹਾਂ ਰਾਸ਼ਟਰੀ ਸਕੂਲ ਖੇਡਾਂ ਵਿਚ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਜੈਦੀਪ ਸਿੰਘ ਬਰਾੜ ਨੇ ਗੋਲਡ ਮੈਡਲ ਜਦਕਿ ਸਕੂਲ ਦੇ ਹੀ ਵਿਦਿਆਰਥੀ ਗੁਰਨੂਰ ਸਿੰਘ ਨੇ ਕਾਂਸੀ ਮੈਡਲ ਆਪਣੇ ਨਾਂ ਕੀਤਾ ਹੈ। ਜੈਦੀਪ ਸਿੰਘ ਬਰਾੜ ਦਾ ਫਾਇਨਲ ਮੈਚ ਉੱਤਰ ਪ੍ਰਦੇਸ਼ ਦੇ ਖਿਡਾਰੀ ਨਾਲ ਸੀ, ਜਿਸ ਵਿਚ ਉਸਨੇ 7-0 ਨਾਲ ਜਿੱਤ ਪ੍ਰਾਪਤ ਕੀਤੀ। ਅੱਜ ਆਪਣੇ ਕੋਚ ਪ੍ਰਭਦੀਪ ਸਿੰਘ ਨਾਲ ਵਾਪਸ ਸ੍ਰੀ ਮੁਕਤਸਰ ਸਾਹਿਬ ਪਰਤੇ |

Scroll to Top