ਚੰਡੀਗੜ੍ਹ 29 ਸਤੰਬਰ 2022: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Union Defense Minister Rajnath Singh) ਦਿਬਾਂਗ ਘਾਟੀ ਪਹੁੰਚੇ। ਰਾਜਨਾਥ ਸਿੰਘ ਨੇ ਉਥੇ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇੱਥੇ ਸੈਨਿਕਾਂ ਨੇ ਦੇਸ਼ ਭਗਤੀ ਦਾ ਗੀਤ ‘ਵੰਦੇ ਮਾਤਰਮ’ ਗਾਇਆ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜ਼ਪੁਰ ਦੇ ਸੋਲਮਾਰਾ ਮਿਲਟਰੀ ਸਟੇਸ਼ਨ ‘ਤੇ ਫੌਜ ਦੇ ਜਵਾਨਾਂ ਨਾਲ ਗੱਲਬਾਤ ਕੀਤੀ।
ਇਸਦੇ ਨਾਲ ਹੀ ਅਸਾਮ ਦੇ ਤੇਜ਼ਪੁਰ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਾਂ ਭਾਰਤ ਅੰਤਰਰਾਸ਼ਟਰੀ ਮੰਚਾਂ ‘ਤੇ ਕੁਝ ਬੋਲਦਾ ਸੀ, ਉਦੋਂ ਲੋਕ ਭਾਰਤ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਸੁਣਦੇ ਸਨ ਪਰ ਅੱਜ ਜੇਕਰ ਭਾਰਤ ਅੰਤਰਰਾਸ਼ਟਰੀ ਮੰਚਾਂ ‘ਤੇ ਕੁਝ ਬੋਲਦਾ ਹੈ ਤਾਂ ਲੋਕ ਕੰਨ ਖੋਲ੍ਹ ਕੇ ਸੁਣਦੇ ਹਨ ਕਿ ਭਾਰਤ ਕੀ ਹੈ? ਤੇ ਕਹਿ ਰਿਹਾ ਹੈ? ਜੋ ਭਾਰਤ ਅੱਜ ਤੋਂ 10-14 ਸਾਲ ਪਹਿਲਾਂ ਦੁਨੀਆ ਦੇ 12 ਆਰਥਿਕ ਤੌਰ ‘ਤੇ ਸ਼ਕਤੀਸ਼ਾਲੀ ਦੇਸ਼ਾਂ ‘ਚ ਆਉਂਦਾ ਸੀ, ਅੱਜ ਉਹ ਭਾਰਤ ਦੁਨੀਆ ਦੇ 5 ਆਰਥਿਕ ਤੌਰ ‘ਤੇ ਸ਼ਕਤੀਸ਼ਾਲੀ ਦੇਸ਼ਾਂ ‘ਚ ਆ ਗਿਆ ਹੈ।