VIP culture

ਘਰ-ਘਰ ਆਟਾ ਵੰਡਣ ਵਾਲੀ ਸਕੀਮ ‘ਤੇ ਮਾਨ ਸਰਕਾਰ ਨੂੰ ਫਿਰ ਵੱਡਾ ਝਟਕਾ, ਹਾਈਕੋਰਟ ਦੇ ਡਬਲ ਬੈਂਚ ਨੇ ਵੀ ਲਗਾਈ ਰੋਕ

ਚੰਡੀਗੜ੍ਹ 28 ਸਤੰਬਰ 2022: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਵੀ ਰੋਕ ਲਗਾ ਦਿੱਤੀ ਹੈ | ਡਬਲ ਬੈਂਚ ਦੇ ਇਸ ਫੈਸਲੇ ਨਾਲ ਮਾਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫ਼ੈਸਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਐੱਨ.ਐੱਫ.ਐੱਸ.ਏ. ਡੀਪੂ ਹੋਲਡਰ ਵੈੱਲਫੇਅਰ ਐਸੋਸੀਏਸ਼ਨ 355 ਵਲੋਂ ਪਾਈ ਗਈ ਰਿੱਟ ‘ਤੇ ਅੱਜ ਡਬਲ ਬੈਂਚ ਦੇ ਜੱਜਾਂ ਨੇ ਸੁਣਵਾਈ ਕਰਦੇ ਹੋਏ ਦਿੱਤਾ ਹੈ। ਇਸ ਫੈਸਲੇ ‘ਤੇ ਐੱਨ.ਐੱਫ.ਐੱਸ.ਏ. 355 ਦੇ ਸੂਬਾ ਪ੍ਰਧਾਨ ਰੌਸ਼ਨ ਲਾਲ ਉਰਫ਼ ਮਿੱਠੂ ਘੈਂਟ ਨੇ ਹਾਈਕੋਰਟ ਦਾ ਧੰਨਵਾਦ ਕੀਤਾ |

Scroll to Top