Deepti Sharma

ਇੰਗਲਿਸ਼ ਕ੍ਰਿਕਟਰ ਹੈਦਰ ਨਾਈਟ ਨੇ ਦੀਪਤੀ ‘ਤੇ ਲਗਾਏ ਦੋਸ਼, ਕਿਹਾ ਰਨ ਆਉਟ ਤੋਂ ਪਹਿਲਾਂ ਵਾਰਨਿੰਗ ਨਹੀਂ ਦਿੱਤੀ

ਚੰਡੀਗੜ੍ਹ 26 ਸਤੰਬਰ 2022: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 23 ਸਾਲ ਬਾਅਦ ਇੰਗਲੈਂਡ ਨੂੰ ਉਸ ਦੀ ਧਰਤੀ ‘ਤੇ ਵਨਡੇ ਸੀਰੀਜ਼ ‘ਚ ਹਰਾਇਆ ਹੈ। ਭਾਰਤੀ ਮਹਿਲਾ ਟੀਮ ਨੇ ਤੀਜੇ ਵਨਡੇ ‘ਚ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕਰ ਦਿੱਤਾ । ਹਾਲਾਂਕਿ ਭਾਰਤ ਦੀ ਜਿੱਤ ਤੋਂ ਜ਼ਿਆਦਾ ਸਪਿਨਰ ਦੀਪਤੀ ਸ਼ਰਮਾ (Deepti Sharma) ਦੀ ਚਰਚਾ ਇੰਗਲੈਂਡ ਦੀ ਖਿਡਾਰਨ ਚਾਰਲੀ ਡੀਨ ਦੇ ਰਨ ਆਊਟ ਹੋਣ ‘ਤੇ ਹੋਈ | ਡੀਨ ਗੇਂਦ ਸੁੱਟਣ ਤੋਂ ਪਹਿਲਾਂ ਹੀ ਕ੍ਰੀਜ਼ ਤੋਂ ਬਾਹਰ ਹੋ ਗਈ, ਜਿੱਥੇ ਦੀਪਤੀ ਨੇ ਉਸ ਨੂੰ ਰਨ ਆਊਟ ਕਰ ਦਿੱਤਾ ।

ਜਿਸ ਤਰੀਕੇ ਨਾਲ ਦੀਪਤੀ ਡੀਨ ਨੂੰ ਆਊਟ ਕਰਦੀ ਹੈ ਉਸ ਨੂੰ ਮੈਨਕਡਿੰਗ ਕਿਹਾ ਜਾਂਦਾ ਹੈ। ਇਸ ਪੂਰੀ ਘਟਨਾ ਤੋਂ ਬਾਅਦ ਭਾਰਤੀ ਖਿਡਾਰਨ ਦੀਪਤੀ ਨੇ ਕਿਹਾ ਕਿ ਇੰਗਲਿਸ਼ ਖਿਡਾਰਨ ਨੂੰ ਪਹਿਲਾਂ ਚਿਤਾਵਨੀ ਦਿੱਤੀ ਸੀ | ਦੀਪਤੀ ਦੇ ਇਸ ਬਿਆਨ ਨੇ ਹੰਗਾਮਾ ਮਚਾ ਗਿਆ ਹੈ। ਇੰਗਲੈਂਡ ਦੀ ਖਿਡਾਰਨ ਹੈਦਰ ਨਾਈਟ (Heather Knight)  ਨੇ ਦੀਪਤੀ ਦੇ ਬਿਆਨ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਰਨ ਆਊਟ ਦੇ ਫੈਸਲੇ ਤੋਂ ਸਹਿਜ ਹਨ ਤਾਂ ਭਾਰਤ ਨੂੰ ਵਾਰਨਿੰਗ ਬਾਰੇ ਝੂਠ ਬੋਲ ਕੇ ਇਸ ਨੂੰ ਜਾਇਜ਼ ਠਹਿਰਾਉਣ ਦੀ ਲੋੜ ਮਹਿਸੂਸ ਨਹੀਂ ਕਰਨੀ ਚਾਹੀਦੀ।

Scroll to Top