ਚੰਡੀਗੜ੍ਹ 13 ਸਤੰਬਰ 2022: ਭਾਰਤ ਜੋੜੋ ਯਾਤਰਾ ਦੇ ਨਾਲ-ਨਾਲ ਭਾਜਪਾ ਅਤੇ ਕਾਂਗਰਸ (Congress) ਨੇਤਾਵਾਂ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਇਸ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ (Chief Minister Pramod Sawant) ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਸਾਵੰਤ ਨੇ ਕਿਹਾ, ਇਹ ਭਾਰਤ ਜੋੜੋ ਯਾਤਰਾ ਨਹੀਂ ਸਗੋਂ ਕਾਂਗਰਸ ਜੋੜੋ ਯਾਤਰਾ ਹੈ।
ਮੁੱਖ ਮੰਤਰੀ ਨੇ ਕਿਹਾ ਕਾਂਗਰਸ ਨੂੰ ਦੇਸ਼ ਨੂੰ ਵੰਡਣ ਦੀ ਆਦਤ ਹੈ, ਪਰ ਭਾਜਪਾ ਅਤੇ ਆਰਐਸਐਸ ਨੇ ਹਮੇਸ਼ਾ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ, ”ਸਾਡੇ ਦੇਸ਼ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਸੀ। ਉਹ ਆਰ.ਐਸ.ਐਸ ਦੀ ਵਰਦੀ ਸਾੜ ਕੇ ਭਾਜਪਾ ਅਤੇ ਆਰਐਸਐਸ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਹੀਣਤਾ ਦਾ ਮਾਹੌਲ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਦੀ ਇਸ ਨੀਤੀ ਦੀ ਨਿੰਦਾ ਕਰਦਾ ਹਾਂ।
ਗੋਆ ਦੇ ਮੁੱਖ ਮੰਤਰੀ ਦਾ ਇਹ ਬਿਆਨ ਕਾਂਗਰਸ (Congress) ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਆਰਐਸਐਸ ਦਾ ਪੋਸਟਰ ਪੋਸਟ ਕਰਨ ਤੋਂ ਬਾਅਦ ਆਇਆ ਹੈ। ਇਸ ਵਿੱਚ ਆਰਐਸਐਸ ਦੀ ਵਰਦੀ ਨੂੰ ਸੜਦਾ ਦਿਖਾਇਆ ਗਿਆ ਸੀ। ਇਸ ਪੋਸਟਰ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਕਾਂਗਰਸ ‘ਤੇ ਹਮਲਾ ਬੋਲਿਆ।