Ambala STF

ਹਰਿਆਣਾ ਦੇ ਕੈਥਲ ‘ਚ 1.5 ਕਿੱਲੋ RDX ਬਰਾਮਦ, ਜਾਂਚ ‘ਚ ਜੁਟੀ ਅੰਬਾਲਾ ਐਸਟੀਐਫ

ਚੰਡੀਗੜ੍ਹ 12 ਸਤੰਬਰ 2022: ਹਰਿਆਣਾ ਦੇ ਕੈਥਲ (Kaithal) ‘ਚ ਪਿੰਡ ਤਿਤਰਮ ਨੇੜੇ ਦੇਵਬਨ ਕੈਂਚੀ ਚੌਕ ‘ਤੇ ਸੋਮਵਾਰ ਸ਼ਾਮ ਨੂੰ ਭਾਰੀ ਮਾਤਰਾ ‘ਚ ਵਿਸਫੋਟਕ ਬਰਾਮਦ ਹੋਇਆ। ਜਿਸ ਨੂੰ ਅੰਬਾਲਾ ਐਸਟੀਐਫ (Ambala STF)  ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਸੋਮਵਾਰ ਸ਼ਾਮ ਅੰਬਾਲਾ ਐਸਟੀਐਫ (Ambala STF) ਤੋਂ ਸੂਚਨਾ ਮਿਲਣ ’ਤੇ ਕੈਥਲ ਦੇ ਐਸਪੀ ਮਕਸੂਦ ਅਹਿਮਦ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਟੀਮ ਸਮੇਤ ਮੌਕੇ ’ਤੇ ਪਹੁੰਚੇ । ਉਕਤ ਸਥਾਨ ‘ਤੇ ਇਕ ਸ਼ੱਕੀ ਬਾਕਸ ‘ਚ ਵਿਸਫੋਟਕ ਸਮੱਗਰੀ ਹੋਣ ਦੀ ਗੱਲ ਕਹੀ ਗਈ ਹੈ। ਮਧੂਬਨ ਤੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ।

ਅੰਬਾਲਾ ਐਸਟੀਐਫ ਵੀ ਮੌਕੇ ’ਤੇ ਪਹੁੰਚ ਗਈ। ਸੂਤਰਾਂ ਦੇ ਮੁਤਾਬਕ ਜਦੋਂ ਇਲਾਕੇ ਨੂੰ ਸੀਲ ਕਰਕੇ ਕਾਰਵਾਈ ਕੀਤੀ ਤਾਂ ਸ਼ਾਮ ਨੂੰ ਮੌਕੇ ’ਤੇ ਡੇਢ ਕਿਲੋ ਆਰਡੀਐਕਸ, ਡੈਟੋਨੇਟਰ ਅਤੇ ਮੈਗਨੇਟ ਬਰਾਮਦ ਹੋਏ। ਜਿਸ ਨੂੰ ਅੰਬਾਲਾ ਐਸਟੀਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

Scroll to Top