ਚੰਡੀਗੜ੍ਹ 12 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਆਪਣੇ ਜਰਮਨੀ ਦੌਰੇ ‘ਤੇ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਰਮਨੀ ਵਿੱਚ ਕਰਵਾਏ ਗਏ ਇੰਟਰਨੈਸ਼ਨਲ ਵਪਾਰਕ ਮੇਲੇ (Trade Fair) ਵਿੱਚ ਹਿੱਸਾ ਲਿਆ |ਇਸ ਦੌਰਾਨ ਉਨ੍ਹਾਂ ਨੇ ਕਈ ਜਰਮਨ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ |
ਜਿਸਦੇ ਚੱਲਦੇ ਜਰਮਨ ਕੰਪਨੀਆਂ (German companies) ਨੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਹਾਮੀ ਭਰੀ ਹੈ | ਉਨ੍ਹਾਂ ਇਸ ਸੰਬੰਧ ਵਿਚ ਕਈ ਕੰਪਨੀਆਂ ਨਾਲ ਅੱਜ ਮੀਟਿੰਗ ਕੀਤੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵੱਡੇ ਵਪਾਰਕ ਕੇਂਦਰ ਵਜੋਂ ਉੱਭਰੇਗਾ |
ਅੱਜ ਜਰਮਨੀ ਵਿੱਚ ਕਰਵਾਏ ਗਏ ਇੰਟਰਨੈਸ਼ਨਲ Trade Fair ਵਿੱਚ ਹਿੱਸਾ ਲਿਆ.. ਕੰਪਨੀਆਂ ਨੇ ਪੰਜਾਬ ਵਿੱਚ Invest ਕਰਨ ਦੀ ਹਾਮੀ ਭਰੀ .ਆਉਣ ਵਾਲੇ ਦਿਨਾਂ ਚ ਪੰਜਾਬ ਵੱਡੇ ਵਪਾਰਕ ਕੇਂਦਰ ਵਜੋਂ ਉੱਭਰੇਗਾ …ਓਹ ਕੰਪਨੀਆਂ ਜਿੰਨਾ ਨਾਲ ਅੱਜ ਮੀਟਿੰਗ ਹੋਈ…
ZEPPELIN
BUEHLER
PRO MINENT
DONALDSON
IGUS
CIPRIANI HARRISON VALVES
PENTAIR pic.twitter.com/PbTaWqGwaA— Bhagwant Mann (@BhagwantMann) September 12, 2022