Liz Truss

PM ਮੋਦੀ ਨੇ ਲਿਜ਼ ਟਰੱਸ ਨੂੰ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਬਣਨ ‘ਤੇ ਦਿੱਤੀ ਵਧਾਈ, ਜਾਣੋ! ਕੀ ਬੋਲੇ

ਚੰਡੀਗੜ੍ਹ 05 ਸਤੰਬਰ 2022: ਲਿਜ਼ ਟਰੱਸ (Liz Truss) ਬ੍ਰਿਟੇਨ (Britain) ਦੀ ਨਵੀਂ ਪ੍ਰਧਾਨ ਮੰਤਰੀ ਬਣ ਗਈ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਇੱਕ ਕਦਮ ਪਿੱਛੇ ਰਹੇ। ਸ਼ੁਰੂ ਤੋਂ ਹੀ ਉਹ ਵਿਦੇਸ਼ ਮੰਤਰੀ ਲਿਜ਼ ਟਰੱਸ ਨਾਲ ਮੁਕਾਬਲਾ ਕਰ ਰਹੇ ਸਨ ਅੰਤ ਵਿੱਚ ਲਿਜ਼ ਟਰਸ ਸਫਲ ਰਹੀ ਅਤੇ ਹੁਣ ਉਹ ਬੋਰਿਸ ਜੌਨਸਨ ਦੀ ਜਗ੍ਹਾ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਚੁਣੀ ਗਈ ਹੈ। ਇਸ ਤਰ੍ਹਾਂ ਲਿਜ਼ ਟਰੱਸ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ |

ਇਸ ਮੌਕੇ ਪ੍ਰਧਾਨ ਮੰਤਰੀ ਬਣਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਬਿਆਨ ਜਾਰੀ ਕਰਦਿਆਂ ਲਿਜ਼ ਟਰੱਸ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਲਿਜ਼ ਟਰੱਸ (Liz Truss) ਦੀ ਅਗਵਾਈ ਨਾਲ ਬ੍ਰਿਟੇਨ ਅਤੇ ਭਾਰਤ ਦੇ ਰਿਸ਼ਤੇ ਹੋਰ ਮਜ਼ਬੂਤ ​​ਹੋਣਗੇ।

Scroll to Top