ਚੰਡੀਗੜ੍ਹ 05 ਸਤੰਬਰ 2022: ਬੀਤੀ ਰਾਤ ਮੋਹਾਲੀ (Mohali) ਮੇਲੇ ਵਿੱਚ ਵਾਪਰੇ ਵੱਡੇ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ ਮੇਲੇ ਦੇ ਪ੍ਰਬੰਧਕਾਂ ਤੇ ਮਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਚ.ਓ ਰਾਜੇਸ਼ ਅਰੋੜਾ ਨੇ ਦੱਸਿਆ ਕਿ ਮੇਲੇ ਦੇ ਪ੍ਰਬੰਧਕ ਅਤੇ ਮਾਲਕ ਖ਼ਿਲਾਫ ਧਾਰਾ 341, 337, 278 ਅਤੇ 323 ਤਹਿਤ ਅਣਗਹਿਲੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਿਕਰਯੋਗ ਹੈ ਕਿ ਮੋਹਾਲੀ (Mohali) ਫੇਸ 8 ਦੁਸਹਿਰਾ ਗਰਾਊਂਡ ‘ਚ ਲੱਗੇ ਮੇਲੇ ‘ਚ ਕਰੀਬ 50 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਇਸ ‘ਚ ਕਰੀਬ 50 ਜਣੇ ਝੂਲੇ ‘ਤੇ ਬੈਠੇ ਸਨ। ਝੂਲੇ ‘ਚ ਬੈਠੇ ਕਰੀਬ 20 ਤੋਂ ਵੱਧ ਜਣੇ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ 4 ਬੱਚਿਆਂ ਸਮੇਤ 7 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜਾਣਕਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਲਗਭਗ ਸਾਰੇ ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।